ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਕਸਬਾ ਲੌਗੋਵਾਲ ਦੇ ਗਰੀਬ ਲੋਕਾਂ ਵਲੋਂ ਰਾਸ਼ਨ ਡੀਪੂਅਅ ‘ਤੇ ਹੁੰਦੀ ਖੱਜ਼ਲ ਖੁਆਰੀ ਅਤੇ ਕਣਕ ਨਾ ਮਿਲਣ ਕਾਰਨ ਡੀ.ਸੀ ਦਫਤਰ ਸੰਗਰੂਰ ਅੱਗੇ ਧਰਨਾ ਲਾ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਕਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਗੋਵਾਲ ਨੇ ਕਿਹਾ ਪੰਜਾਬ ਸਰਕਾਰ ਵਲੋਂ ਡੀਪੂਆਂ ‘ਤੇ 25 % ਕੱਟ ਲਗਾ ਕੇ ਕਣਕ ਭੇਜੀ ਹੈ।ਜਿਸ ਕਾਰਨ ਸਾਰੇ ਕਾਰਡਧਾਰਕਾਂ ਨੂੰ ਕਣਕ ਨਹੀਂ ਮਿਲੀ ਤੇ ਲੌਂਗੋਵਾਲ ਦੇ ਤਕਰੀਬਨ 600 ਪਰਿਵਾਰ ਕਣਕ ਤੋਂ ਵਾਂਝੇ ਰਹਿ ਗਏ ਹਨ।ਉਨ੍ਹਾਂ ਕਿਹਾ ਕਿ ਜਦੋਂ ਡੀਪੂਆਂ ‘ਤੇ ਪਰਚੀਆਂ ਕੱਟਣ ਵਾਲੀਆਂ ਮਸੀਨਾਂ ਆਉਂਦੀਆਂ ਹਨ ਤਾਂ ਉਸ ਸਮੇਂ ਗਰੀਬ ਲੋਕ ਆਪਣੇ ਕੰਮਾਂ ਧੰਦਿਆਂ ‘ਤੇ ਗਏ ਹੁੰਦੇ ਹਨ, ਜਿਸ ਵਕਤ ਲੋਕ ਪਰਚੀਆਂ ਕਟਾਉਣ ਆਉਂਦੇ ਹਨ ਤਾਂ ਉਸ ਸਮੇਂ ਕੋਟਾ ਪੂਰਾ ਹੋ ਚੁੱਕਾ ਹੁੰਦਾ ਹੈ ਤੇ ਗਰੀਬ ਮਜ਼ਦੂਰ ਕਈ ਕਈ ਦਿਨ ਲਾਇਨਾਂ ਚ ਲੱਗੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਤਕੜੇ ਲੋਕਾਂ ਦੀ ਇਨਕੁਆਰੀ ਕਰਕੇ ਉਹਨਾਂ ਦੇ ਕਾਰਡ ਕੱਟੇ ਜਾਣ ਤਾਂ ਜੋ ਗਰੀਬ ਲੋਕਾਂ ਨੂੰ ਖੱਜ਼ਲ ਖੁਆਰ ਨਾ ਹੋਣਾ ਪਵੇ।
ਇਸ ਮੌਕੇ ਕੁਲਦੀਪ ਸਿੰਘ ਪ੍ਰਿਥੀ, ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਚੋਟੀਆਂ, ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਸਰੂਪ ਚੰਦ ਕਿਲਾ ਭਰੀਆਂ, ਜਮਹੂਰੀ ਅਧਿਕਾਰ ਸਭਾ ਦੇ ਲਾਲ ਚੰਦ, ਕਾਮਰੇਡ ਸੱਤਪਾਲ ਤੇ ਧਿਆਨ ਸਿੰਘ ਨੇ ਚੇਤਾਵਨੀ ਦਿੱਤੂ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਅਉਣ ਵਾਲੇ ਦਿਨਾ ‘ਚ ਬਾਕੀ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।ਆਗੂਆਂ ਨੇ ਕੱਲ ਨੂੰ ਡੀ.ਸੀ ਦਫਤਰ ਸੰਗਰੂਰ ਅੱਗੇ ਗੁੱਜਰਾਂ ਦਲਿਤ ਕਤਲ ਕਾਂਡ ਵਿਰੁੱਧ ਐਕਸ਼ਨ ਦੇ ਧਰਨੇ ਵਿੱਚ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …