ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਪੂਰੇ ਦੇਸ਼਼ ਦੇ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਕਰਵਾਏ ਗਏ ਸਰਵੇਖਣ ਦੌਰਾਨ ਜਿਲ੍ਹਾ ਸੰਗਰੂਰ ਦੇ ਥਾਣਾ ਮੂਨਕ ਨੂੰ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ ਚੁਣਿਆ ਗਿਆ ਹੈ।
ਐਸ.ਐਸ.ਪੀ ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਨਵੀਂ ਦਿੱਲੀ ਸਥਿਤ ਮੰਤਰਾਲੇ ਵਲੋਂ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਦੇਸ਼ ਵਿੱਚ ਸਭ ਤੋਂ ਵਧੀਆ ਪੁਲਿਸ ਸਟੇਸ਼ਨਾਂ ਦੀ ਚੋਣ ਕਰਨ ਅਤੇ ਦਰਜਾਬੰਦੀ ਕਰਨ ਲਈ ਸਲਾਨਾ ਸਰਵੇਖਣ ਕਰਵਾਇਆ ਜਾਂਦਾ ਹੈ ਅਤੇ ਸਿਖਰਲੇ 10 ਚੁਣੇ ਹੋਏ ਪੁਲਿਸ ਥਾਣਿਆਂ ਦੇ ਨਾਮ ਐਲਾਨੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਸਾਲ 2022 ਦਾ ਸਰਵੇਖਣ ਐਮ.ਐਸ ਟਰਾਂਸ ਰੂਲਰ ਐਗਰੀ ਕਨਸਲਟਿੰਗ ਸਰਵਿਸਜ ਪ੍ਰਾਈਵੇਟ ਲਿਮਿਟੇਡ ਫਰਮ ਦੁਆਰਾ ਕਰਵਾਇਆ ਗਿਆ ਸੀ।ਜਿਸ ਦੇ ਅਧਾਰ ‘ਤੇ ਭਾਰਤ ਵਿਚੋਂ 10 ਸਭ ਤੋਂ ਵਧੀਆ ਪੁਲਿਸ ਸਟੇਸ਼ਨ ਚੁਣੇ ਗਏ ਹਨ।
ਐਸ.ਐਸ.ਪੀ ਸੰਗਰੂਰ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਜਾਰੀ ਸਰਟੀਫਿਕੇਟ ਅਨੁਸਾਰ ਇਨ੍ਹਾਂ ਚੁਣੇ ਗਏ ਵਧੀਆ 10 ਪੁਲਿਸ ਸਟੇਸ਼ਨਾਂ ਵਿੱਚ ਜਿਲ੍ਹਾ ਸੰਗਰੂਰ ਦੇ ਪੁਲਿਸ ਥਾਣੇ ਮੂਨਕ ਦੀ ਪੰਜਾਬ ਦੇ ਸਰਵੋਤਮ ਪੁਲਿਸ ਸਟੇਸ਼ਨ ਵਜੋਂ ਚੋਣ ਹੋਈ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …