Saturday, December 21, 2024

ਦਿਸ਼ਾਹੀਣ ਸਰਕਾਰ ਦਾ ਦਿਸ਼ਾਹੀਣ ਬਜ਼ਟ – ਰਜਿੰਦਰ ਮੋਹਨ ਛੀਨਾ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਕੋਰ ਕਮੇਟੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸੂਬਾਈ ਬਜ਼ਟ ’ਤੇ ਪ੍ਰਤੀਕਿਰਿਆ ਦਿੰਦਿਆ ਇਸ ਨੂੰ ਦਿਸ਼ਾਹੀਣ ਸਰਕਾਰ ਦਾ ਦਿਸ਼ਾਹੀਣ ਬਜ਼ਟ ਦੱਸਿਆ।ਉਨ੍ਹਾਂ ਮਾਨ ਸਰਕਾਰ ਵਲੋਂ ਪੇਸ਼ ਪੰਜਾਬ ਬਜਟ ਨੂੰ ਇਕ ਕਾਗਜ਼ੀ ਕਾਰਵਾਈ ਕਰਾਰ ਦਿੰਦਿਆਂ ਇਸ ਨੂੰ ਭੋਲੀਭਾਲੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੱਸਦਿਆਂ ਕਿਹਾ ਕਿ ਇਹ ਬਜ਼ਟ ਮਾਨ ਸਰਕਾਰ ਦੇ ਖੋਖਲੇ ਵਾਅਦੇ ਉਜ਼ਾਗਰ ਕਰਦਾ ਹੈ।
ਛੀਨਾ ਨੇ ਕਿਹਾ ਕਿ ਜਦੋਂ ਦੀ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਸੂਬੇ ਦੀ ਅਰਥ ਵਿਵਸਥਾ ਡਾਵਾਂਡੋਲ ਹੋਈ ਹੈ ਅਤੇ ਪੰਜਾਬ ਕਰਜ਼ੇ ’ਚ ਹੋਰ ਡੁੱਬਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਸੈਰ-ਸਪਾਟੇ, ਪੰਜਾਬ ਦੀ ਸਨਅਤ, ਰੋਜ਼ਗਾਰ, ਵਿਕਾਸ ਅਤੇ ਖੇਤੀਬਾੜੀ ਨੂੰ ਕੋਈ ਛੂਟ ਨਾ ਦਿੰਦਿਆਂ ਇਨ੍ਹਾਂ ਸਾਰੇ ਖੇਤਰਾਂ ਨੂੰ ਨਜ਼ਰ ਅੰਦਾਜ਼ ਕਰਕੇ ਜਨਤਾ ਨਾਲ ਧਰੋਹ ਕਮਾਇਆ ਹੈ।ਉਨਾਂ ਕਿਹਾ ਕਿ ਸੂਬੇ ’ਚ ਪਹਿਲਾਂ ਤੋਂ ਹੀ ਚੱਲ ਰਹੇ ‘ਸੇਵਾ ਕੇਂਦਰਾਂ’ ਦਾ ਨਾਮ ਲੀਪਾਪੋਚੀ ਕਰ ਕੇ ‘ਮੁਹੱਲਾ ਕਲੀਨਿਕਾਂ’ ’ਚ ਤਬਦੀਲ ਕਰ ਦਿੱਤਾ, ਜਿਥੇ ਨਾ ਤਾਂ ਕੋਈ ਡਾਕਟਰ ਅਤੇ ਨਾ ਕੋਈ ਦਵਾਈ ਮਰੀਜ਼ਾਂ ਨੂੰ ਮਿਲ ਰਹੀ ਹੈ।
ਭਾਜਪਾ ਆਗੂ ਛੀਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਇਸ ਬਜ਼ਟ ’ਚ ਪੇਂਡੂ ਵਿਕਾਸ, ਛੋਟੀ ਸਨਅਤ ਅਤੇ ਗਰੀਬ ਪਰਿਵਾਰਾਂ ਦੀ ਮਦਦ ਲਈ ਜੋ ਚੋਣਾਂ ਦੌਰਾਨ ਦਾਅਵੇ ਕੀਤੇ ਸਨ, ਉਹ ਸਾਰੇ ਝੂਠ ਦੇ ਪੁਲੰਦੇ ਨਿਕਲੇ ਹਨ।ਉਨ੍ਹਾਂ ਕਿਹਾ ਕਿ ਜਦੋਂ ਦੀ ਸੂਬੇ ’ਚ ‘ਆਪ’ ਦੀ ਸਰਕਾਰ ਆਈ ਹੈ, ਉਸ ਨੇ ਸੂਬੇ ’ਚ ਵਿਕਾਸ ਕਾਰਜ਼ਾਂ ਦੇ ਚੱਲਦੇ ਕੰਮ ਵੀ ਬੰਦ ਕਰਵਾ ਦਿੱਤੇ ਹਨ, ਜਿਸ ਨਾਲ ਪੰਜਾਬ ਦੀ ਅਰਥਵਿਵਸਥਾ ਡਗਮਗਾ ਗਈ ਹੈ।ਬੇਰੋਜ਼ਗਾਰੀ, ਸਿੱਖਿਅਤ ਢਾਂਚਾ ਕਮਜ਼ੋਰ, ਜ਼ੁਰਮਾਂ ਦਾ ਬੋਲਬਾਲਾ ਅਤੇ ਲੋਕਾਂ ਦੀ ਸੁਰੱਖਿਆ ’ਤੇ ਸਵਾਲ੍ਹੀਆ ਨਿਸ਼ਾਨ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਹੂਲਤਾਂ ਪੱਖੋਂ ਭੋਲੀਭਾਲੀ ਜਨਤਾ ਨੂੰ ਭਟਕਾਇਆ ਗਿਆ ਹੈ।ਪੰਜਾਬ ’ਚ ਵੱਡੀ ਗਿਣਤੀ ’ਚ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਹੁਲੜਬਾਜ਼ਾਂ ਵਲੋਂ ਕੀਤੇ ਗਏ ਨੌਜਵਾਨ ਨਿਹੰਗ ਸਿੰਘ ਦੀ ਹੱਤਿਆ ਹੈ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …