Thursday, September 28, 2023

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਮਹਿਲਾ ਦਿਵਸ

ਭੀਖੀ, 11 ਮਾਰਚ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵੰਦਨਾ ਦੇ ਨਾਲ ਕੀਤੀ ਗਈ।ਮੁੱਖ ਮਹਿਮਾਨ ਦੇ ਤੌਰ ‘ਤੇ ਸਕੂਲ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸ਼ਤੀਸ਼ ਕੁਮਾਰ ਦੀ ਧਰਮ ਪਤਨੀ ਸ਼੍ਰੀਮਤੀ ਸਰੋਜ ਰਾਣੀ, ਉਪ ਪ੍ਰਧਾਨ ਤੇਜਿੰਦਰਪਾਲ ਜ਼ਿੰਦਲ ਦੀ ਧਰਮ ਪਤਨੀ ਸ਼੍ਰੀਮਤੀ ਸਨੇਹ ਜ਼ਿੰਦਲ ਅਤੇ ਮੈਂਬਰ ਅਸ਼ੋਕ ਜੈਨ ਦੀ ਧਰਮ ਪਤਨੀ ਸ਼੍ਰੀਮਤੀ ਤਰੁਣਾ ਜੈਨ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ।ਪ੍ਰੋਗਰਾਮ ਵਿੱਚ ਮਹਿਲਾ ਅਧਿਆਪਕਾਵਾਂ ਨੇ ਲੋਕ-ਨਾਚ ਪੇਸ਼ ਕੀਤਾ ਅਤੇ ਉਹਨਾਂ ਨੂੰ ਖੇਡਾਂ ਵੀ ਖਿਡਾਈਆਂ।ਮਹਿਲਾ ਦਿਵਸ ਪ੍ਰੋਗਰਾਮ ‘ਤੇ ਸਕੂਲ ਦੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵਧਾਈ ਦਿੱਤੀ।ਅੰਤ ‘ਚ ਸਾਰੀਆਂ ਅਧਿਆਪਕਾਵਾਂ ਨੇ ਰਲ-ਮਿਲ ਕੇ ਭੋਜਨ ਕੀਤਾ।ਇਹ ਪ੍ਰੋਗਰਾਮ ਮੁੱਖ ਅਧਿਆਪਿਕਾ ਗੀਤਾ ਨੇਗੀ ਅਤੇ ਸ਼ਿਸ਼ੂ ਵਾਟਿਕਾ ਪ੍ਰਮੁੱਖ ਕੋਮਲਜੀਤ ਕੌਰ ਦੀ ਦੇਖ-ਰੇਖ ਵਿੱਚ ਖਤਮ ਹੋਇਆ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …