ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਪਹਿਲਵਾਨ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਕੋਹਾਲੀ ਦੇ ਮੁੱਖ ਪ੍ਰਬੰਧਕ ਕੌਮਾਂਤਰੀ ਪਹਿਲਵਾਨ ਤੇ ਜ਼ਿਲ੍ਹਾ ਕੁਸ਼ਤੀ ਕੋਚ ਪਦਾਰਥ ਸਿੰਘ ਕੋਹਾਲੀ ਦੇ ਲਾਡਲੇ ਸ਼ਗਿਰਦ ਪਹਿਲਵਾਨ ਕੌਮੀ ਪਹਿਲਵਾਨ ਪ੍ਰਵੀਨ ਸਿੰਘ ਪੁੱਤਰ ਸੁਖਦੇਵ ਸਿੰਘ ਭਿੱਲਾ ਪਹਿਲਵਾਨ ਨੇ ਕਪੂਰਥਲਾ ਦੇ ਪਿੰਡ ਸੁੰਨੜਵਾਲ (ਨੇੜੇ ਕਾਲਾ ਸੰਘਿਆਂ) ਵਿਖੇ ਹੋਏ ਕੌਮੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਦੌਰਾਨ ਹਰਿਆਣਾ ਦੇ ਕੌਮੀ ਕੁਸ਼ਤੀ ਖਿਡਾਰੀ ਮਨਜੀਤ ਖੱਤਰੀ ਨੂੰ ਕਰਾਰੀ ਹਾਰ ਦਿੰਦੇ ਹੋਏ ਜਿਥੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਉਥੇ ਵੱਕਾਰੀ ਇਨਾਮ ਬੁਲੇਟ ਮੋਟਰਸਾਈਕਲ ਜਿੱਤ ਕੇ ਆਪਣੇ ਅਖਾੜੇ, ਕੋਚ ਤੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ।ਵਾਪਸ ਪਰਤਣ ‘ਤੇ ਪਹਿਲਵਾਨ ਕੌਮੀ ਕੁਸ਼ਤੀ ਖਿਡਾਰੀ ਪ੍ਰਵੀਨ ਸਿੰਘ ਦਾ ਕੁਸ਼ਤੀ ਖਿਡਾਰੀਆਂ, ਖੇਡ ਪ੍ਰੇਮੀਆਂ ਤੇ ਪ੍ਰਬੰਧਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਗੱਲ ਦੀ ਪੁਸ਼ਟੀ ਪਹਿਲਵਾਨ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਕੋਹਾਲੀ ਦੇ ਮੁੱਖ ਪ੍ਰਬੰਧਕ ਕੌਮਾਂਤਰੀ ਪਹਿਲਵਾਨ ਪਦਾਰਥ ਸਿੰਘ ਕੋਹਾਲੀ ਦੇ ਵਲੋਂ ਵੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਰਿਸ਼ਤੇ ਵਿੱਚ ਲੱਗਦੇ ਉਨ੍ਹਾਂ ਦਾ ਭਤੀਜੇ ਤੇ ਲਾਡਲੇ ਸ਼ਗਿਰਦ ਪਹਿਲਵਾਨ ਅਤੇ ਕੌਮੀ ਕੁਸ਼ਤੀ ਖਿਡਾਰੀ ਪ੍ਰਵੀਨ ਸਿੰਘ ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੇ ਦਰਸ਼ਨੀ ਜੁੱਸੇ ਦੇ ਬਲਬੂਤੇ ਚੋਟੀ ਦੇ ਪਹਿਲਵਾਨਾਂ ਤੇ ਕੁਸ਼ਤੀ ਖਿਡਾਰੀਆਂ ਨੂੰ ਚਿੱਤ ਕਰਕੇ ਕਈ ਵੱਕਾਰੀ ਮਾਨ ਸਨਮਾਨ ਤੇ ਐਵਾਰਡ ਆਪਣੀ ਝੋਲੀ ਵਿੱਚ ਪੁਵਾ ਚੁੱਕਾ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …