ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – ਪਾਵਰਕਾਮ ਐਂਡ ਟਰਾਸਕੋਂ ਪੈਨਸ਼ਨਰ ਯੂਨੀਅਨ ਪੰਜਾਬ ਰਜਿ. ਡਵੀਜ਼ਨ ਸੁਨਾਮ ਨੇ ਆਪਣੇ ਦਫਤਰ 33 ਕੇ.ਵੀ ਸੁਨਾਮ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਯਾਦ ਕਰਦੇ ਹੋਏ ਸ਼ਰਧਾਜਲੀ ਅਰਪਿਤ ਕੀਤੀ।ਸਾਥੀ ਹਰਮੇਲ ਸਿੰਘ ਮਹਿਰੋਕ, ਜਗਦੇਵ ਸਿੰਘ ਬਾਹੀਆ ਨੇ ਸ਼ਰਧਾਂਜਲੀ ਅਰਪਣ ਕਰਦੇ ਹੋਏ ਭਗਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਗਤ ਸਿੰਘ ਦੀਆਂ ਲਿਖਤਾਂ ਸਾਨੂੰ ਸਿਖਾਉਂਦੀਆਂ ਹਨ ਕਿ ਸਾਨੂੰ ਲਗਨ, ਮਿਹਨਤ, ਸਿਦਕ ਸਿਰੜ ਅਤੇ ਸ਼ਿੱਦਤ ਨਾਲ ਵੱਖ-ਵੱਖ ਸਮਿਆਂ ‘ਤੇ ਪੈਦਾ ਹੁੰਦੇ ਗਿਆਨ ਨੂੰ ਗ੍ਰਹਿਣ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਕੇਂਦਰ ਸਰਕਾਰ ਸ਼ਹੀਦਾਂ ਦੀਆਂ ਕੁਰਬਾਨੀਆ ਨੂੰ ਅਣਗੌਲਿਆ ਕਰਕੇ ਪਾਠ ਪੁਸਤਕਾ ਵਿਚੋਂ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਛਾਪਣਾ ਬੰਦ ਕਰ ਦਿੱਤਾ ਹੈ।
ਇਸ ਮੌਕੇ ਸਾਥੀ ਪਿਰਤਪਾਲ ਸਿੰਘ, ਗਜਨ ਸਿੰਘ, ਰਾਮਸੰਘ ਗਿਆਨ ਚੰਦ, ਭਰਖਾ ਸਿੰਘ, ਹਰਦੇਵ ਸਿੰਘ, ਤਰਸੇਮ ਕੁਮਾਰ ਨੇ ਵੀ ਸ਼ਰਧਜਲੀ ਅਰਪਣ ਕਰਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦਾ ਅਹਿਦ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …