ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – ਸ਼੍ਰੀ ਦੇਵੀ ਤਲਾਬ ਗੰਗਾ ਡੇਰਾ ਵਿਖੇ ਸ੍ਰੀ ਰਾਮ ਕਥਾ 22 ਮਾਰਚ ਤੋਂ 30 ਮਾਰਚ ਤੱਕ ਸਮਾਗਮ ਦੀ ਆਰੰਭਤਾ ਹੋਈ।ਮੈਨਨ ਪਰਿਵਾਰ ਵਲੋਂ ਮੁੱਖ ਸੇਵਾਦਾਰ ਦੋਵੇਂ ਭਰਾਵਾਂ ਪ੍ਰਦੀਪ ਮੈਨਨ ਕੌਮੀ ਮੀਤ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਅਤੇ ਸੰਜੀਵ ਮੇਨਨ ਐਮ.ਡੀ ਮੈਨਨ ਗਰੁੱਪ ਵਲੋਂ ਅੱਜ ਸ਼ੁਰੂਆਤ ਕੀਤੀ ਗਈ।ਮੈਨਨ ਨੇ ਕਿਹਾ ਕਿ ਗੰਗਾ ਵਾਲਾ ਡੇਰਾ ਮੰਦਿਰ ਦੀ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ।ਇਥੇ ਦਿਨ ਵਿੱਚ ਦੋ ਵਾਰ ਲਗਾਤਾਰ ਲੰਗਰ ਲਗਾਇਆ ਜਾ ਰਿਹਾ ਹੈ।ਕਥਾ ਵਿਆਸ ਮਹਾਮੰਡਲੇਸ਼ਵਰ ਸਵਾਮੀ ਆਸ਼ੂਤੋਸ਼ ਨੰਦ ਗਿਰੀ ਜੀ ਜੋ ਕਿ ਕੈਲਾਸ਼ ਮੱਠ ਕਾਸ਼ੀ ਤੋਂ ਹਨ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਡਾ. ਆਰ.ਕੇ ਗੋਇਲ ਵੀ ਮਹਿਮਾਨ ਵਜੋਂ ਪਹੁੰਚਣਗੇ ਜਦਕਿ ਕੈਬਨਿਟ ਮੰਤਰੀ ਵਲੋਂ ਅਮਨ ਅਰੋੜਾ ਵਿਸ਼ੇਸ਼ ਮਹਿਮਾਨ ਹੋਣਗੇ।ਡਾ: ਪੁਰਸ਼ੋਤਮ ਵਸ਼ਿਸ਼ਟ ਝੰਡੇ ਦੀ ਰਸਮ ਅਦਾ ਕਰਨਗੇ।
ਰਾਧਾ ਮਹਿਲਾ ਕੀਰਤਨ ਮੰਡਲ, ਹਨੂਮਤ ਸੰਕੀਰਤਨ ਮਹਿਲਾ ਮੰਡਲ, ਸੁੰਦਰਕੰਦ ਮਹਿਲਾ ਕੀਰਤਨ ਮੰਡਲ, ਰਾਧੇ-ਰਾਧੇ ਮਹਿਲਾ ਕੀਰਤਨ ਮੰਡਲ ਅਤੇ ਸੰਦੀਪ ਬਾਕਸਰ ਜਿਲ੍ਹਾ ਯੂਥ ਪ੍ਰਧਾਨ, ਕਰਮਕਾਂਡੀ ਪ੍ਰਧਾਨ ਪ੍ਰਦੀਪ ਸ਼ਰਮਾ ਵਲੋਂ ਸ਼੍ਰੀ ਰਾਮ ਜੀ ਦੀ ਪੂਜਾ ਅਰੰਭ ਕਰਦੇ ਹੋਏ ਨਵਗ੍ਰਹਿ ਅਸ਼ਟ ਚਿਰੰਜੀਵੀ, ਮਹਾਰਿਸ਼ੀ ਵਾਲਮੀਕਿ ਜੀ ਨੂੰ ਮੱਥਾ ਟੇਕਦੇ ਹੋਏ ਵੀ ਪੂਜਾ ਅਰਚਨਾ ਕੀਤੀ ਗਈ।ਇਸ ਮੌਕੇ ਸਲਾਹਕਾਰ ਬਲਵੀਰ ਚੰਦ ਗਰਗ ਆਦਿ ਹਾਜ਼ਰ ਸਨ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …