ਸਿਹਤ ਸੰਭਾਲ ਲਈ ਹੋਇਆ ਵਿਸ਼ੇਸ਼ ਲੈਕਚਰ
ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਸਥਾਨਿਕ ਬਨਾਸਰ ਬਾਗ ਸਥਿਤ ਮੁੱਖ ਦਫ਼ਤਰ ਵਿਖੇ ਮਾਰਚ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਉਹਨਾਂ ਦੇ ਨਾਲ ਸੀ੍ਮਤੀ ਸੰਤੋਸ਼ ਆਨੰਦ ਮੀਤ ਪ੍ਰਧਾਨ ਸ਼ਾਮਲ ਹੋਏ।ਸਭ ਤੋਂ ਪਹਿਲਾਂ ਪਿਛਲੇ ਦਿਨੀਂ ਚਲਾਣਾ ਕਰ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਵਿੱਤ ਸਕੱਤਰ ਰਾਜ ਕੁਮਾਰ ਗਰਗ ਨੇ ਸਭ ਦਾ ਸਵਾਗਤ ਅਤੇ ਜਦਕਿ ਸੱਤਦੇਵ ਸ਼ਰਮਾ ਦੇ ਮੰਚ ਸੰਚਾਲਨ ਕੀਤਾ।ਸੰਸਥਾ ਵਲੋਂ ਮੈਂਬਰਾਂ ਦੀ ਤੰਦਰੁਸਤੀ ਲਈ ਲਗਾਏ ਵੱਖ-ਵੱਖ ਕੈਂਪਾਂ, ਜਿੰਮ ਮਸ਼ੀਨਾਂ ਅਤੇ ਦਫ਼ਤਰ ਬਿਲਡਿੰਗ ਦੀ ਦਿੱਖ ਸੰਵਾਰਨ ਅਤੇ ਰੱਖ ਰਖਾਅ ਦੇ ਕੀਤੇ ਕਾਰਜ਼ਾਂ ਦਾ ਵੇਰਵਾ ਪੇਸ਼ ਕੀਤਾ।ਡਾ. ਨੰਦ ਗਰੋਵਰ ਡਾਇਟੀਸ਼ੀਅਨ ਸਪੈਸ਼ਲਿਸਟ (ਹੈਪੀਨੈਸ ਸਟੇਸ਼ਨ ਚੈਨਲ ਸੰਚਾਲਕ) ਨੇ ਵਡੇਰੀ ਉਮਰ ਦੇ ਮੱਦੇਨਜ਼ਰ ਹੁੰਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਿਹਤਮੰਦ ਤੇ ਸੰਤੁਲਿਤ ਖੁਰਾਕ ਦੇ ਨੁਕਤੇ ਸਾਂਝੇ ਕੀਤੇ।ਉਹਨਾਂ ਕਿਹਾ ਕਿ ਖੁਰਾਕ ਵਿੱਚ ਸਾਧਾਰਨ ਤਬਦੀਲੀਆਂ ਨਾਲ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।ਅਮਰਜੀਤ ਪਾਲ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ, ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਡਾ. ਚਰਨਜੀਤ ਸਿੰਘ ਉਡਾਰੀ ਮੁੱਖ
ਸਲਾਹਕਾਰ, ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼, ਅਵਿਨਾਸ਼ ਸ਼ਰਮਾ ਨੇ ਮਾਰਚ ਦੇ ਪਵਿੱਤਰ ਮਹੀਨੇ ‘ਚ ਜਨਮ ਲੈਣ ਵਾਲੇ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ।ਪ੍ਰਧਾਨ ਸਿੰਗਲਾ ਨੇ ਸੰਸਥਾ ਵਲੋਂ ਤਿਆਰ ਕੀਤੇ ਜਾ ਰਹੇ ਸੋਵੀਨਾਰ ਦੀ ਜਾਣਕਾਰੀ ਦਿੱਤੀ।ਵਿਨੋਦ ਮਘਾਨ ਨੂੰ ਸੰਸਥਾ ਦਾ ਸਰਪ੍ਰਸਤ ਅਤੇ ਇੰਜ: ਪਰਵੀਨ ਬਾਂਸਲ ਨੂੰ ਸੀਨੀਅਰ ਮੀਤ ਪ੍ਰਧਾਨ ਬਨਾਉਣ ਦਾ ਐਲਾਨ ਕੀਤਾ।ਡਾਕਟਰ ਐਨ.ਕੇ ਗਰੋਵਰ ਦੇ ਨਾਲ ਜਨਮ ਦਿਨ ਵਾਲੇ ਸੁਪਰ ਸਿਟੀਜਨ ਬਨਾਰਸੀ ਦਾਸ ਗੋਇਲ, ਪੂਰਨ ਚੰਦ ਜ਼ਿੰਦਲ ਅਤੇ ਪ੍ਰਤਾਪ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ।
ਰਾਮ ਪ੍ਰਕਾਸ਼ ਸਿੰਘ, ਰਾਜ ਕੁਮਾਰ ਅਰੋੜਾ, ਪ੍ਰੀਤਮ ਸਿੰਘ ਜੌਹਲ, ਪ੍ਰੇਮ ਸ਼ਰਮਾ, ਪਵਨ ਕੁਮਾਰ, ਅਵਿਨਾਸ਼ ਸ਼ਰਮਾ ਆਦਿ ਜਨਮ ਦਿਨ ਵਾਲੇ ਮੈਂਬਰਾਂ ਨੂੰ ਸੁਧੀਰ ਵਾਲੀਆ, ਪ੍ਰੇਮ ਚੰਦ ਗਰਗ, ਓ.ਪੀ ਅਰੋੜਾ, ਇੰਜ: ਪਰਵੀਨ ਬਾਂਸਲ, ਜੀਤ ਸਿੰਘ ਢੀਂਡਸਾ, ਰਾਮ ਲਾਲ ਪਾਂਧੀ, ਸੁਖਵਿੰਦਰ ਸਿੰਘ ਫੁੱਲ, ਡਾ. ਇਕਬਾਲ ਸਿੰਘ, ਵਰਿੰਦਰ ਗੁਪਤਾ, ਅਮਰਜੀਤ ਸਿੰਘ ਪਾਹਵਾ, ਕੁਲਵੰਤ ਸਿੰਘ ਕਸਕ, ਹਰੀ ਦਾਸ ਸ਼ਰਮਾ, ਬਲਵੰਤ ਸਿੰਘ ਅਤੇ ਸੰਤੋਸ਼ ਆਨੰਦ, ਹਰਜੀਤ ਕੌਰ ਨੂੰ ਜਨਮ ਦਿਨ ‘ਤੇ ਮਹਿੰਦਰ ਕੌਰ, ਰਮੇਸ਼ ਕੁਮਾਰੀ, ਗੁਣਜੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਕੁਸ਼ਲਿਆ ਦੇਵੀ, ਦਰਸ਼ਨਾ ਦੇਵੀ, ਸੁਸ਼ਮਾ ਦੇਵੀ ਆਦਿ ਨੇ ਹਾਰ ਪਾ ਕੇ ਗਿਫਟ ਆਈਟਮ ਦੇ ਕੇ ਸਨਮਾਨਿਤ ਕੀਤਾ।