Thursday, July 18, 2024

2 ਅਪ੍ਰੈਲ ਨੂੰ ਰਲੀਜ਼ ਹੋਵੇਗਾ ਗਾਇਕ ਕੈਰੀ ਅਟਵਾਲ ਦਾ ਨਵਾਂ ਟਰੈਕ ‘ਗ੍ਰਿਫਟਰ’

ਸ਼ਮਰਾਲਾ, 31 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬੀ ਗਾਇਕੀ ‘ਚ ਆਪਣੀ ਬੁਲੰਦ ਆਵਾਜ਼ ਨਾਲ ਸੰਗੀਤ ਜਗਤ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਗਾਇਕ ਕੈਰੀ ਅਟਵਾਲ ਦਾ ਨਵਾਂ ਟਰੈਕ ‘ਗ੍ਰਿਫਟਰ’ ਦੇਸੀ ਪ੍ਰਾਈਡ ਮਿਊਜ਼ਕ ਵਲੋਂ 2 ਅਪ੍ਰੈਲ ਨੂੰ ਸਵੇਰੇ 10 ਵਜੇ ਵੱਡੇ ਪੱਧਰ ’ਤੇ ਰਲੀਜ਼ ਕੀਤਾ ਜਾ ਰਿਹਾ ਹੈ।ਸੁੱਖ ਕੱਤਰੀ ਅਤੇ ਗਾਇਕ ਕੈਰੀ ਅਟਵਾਲ ਨੇ ਦੱਸਿਆ ਕਿ ਇਹ ਗਾਣਾ ਜੱਸ ਚਾਂਗਲੀ ਦੁਆਰਾ ਕਲਮਬੱਧ ਕੀਤਾ ਗਿਆ ਹੈ ਤੇ ਇਸ ਟਰੈਕ ਨੂੰ ਦੇਵ ਨੈਕਸਟ ਲੈਵਲ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ।ਪ੍ਰੋਡਿਊਸਰ ਕੈਰੀ ਅਟਵਾਲ ਦੀ ਰਹਿਨੁਮਾਈ ਵਿਚ ਗੀਤ ਦੀ ਵੀਡੀਓ ਡਾਇਰੈਕਟਰ ‘ਵਿਜ਼’ ਵਲੋਂ ਲੰਦਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਕਣ ਕਰਕੇ ਤਿਆਰ ਕੀਤੀ ਗਈ ਹੈ।ਇਸ ਗਾਣੇ ਵਿੱਚ ਅਦਾਕਾਰੀ ਖੂਬਸੂਰਤ ਲੜਕੀ ਤਾਰਾ ਕ੍ਰਿਸਟੀ ਸੁਮਨੇਰ ਵਲੋਂ ਕੀਤੀ ਗਈ ਹੈ, ਜੋ ਕਿ ਪਹਿਲਾਂ ਵੀ ਪੰਜਾਬੀ ਗਾਣਿਆਂ ਵਿੱਚ ਪੰਜਾਬੀ ਦੇ ਉਚ ਕੋਟੀ ਦੇ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ।ਗਾਣੇ ਦਾ ਪ੍ਰੋਜੈਕਟ ਅਤੇ ਆਨਲਾਈਨ ਪ੍ਰੋਮੋਸ਼ਨ ਸੁੱਖ ਕੱਤਰੀ ਵਲੋਂ ਪੰਜਾਬ ਵਿੱਚ ਕੀਤੀ ਜਾ ਰਹੀ ਹੈ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਗਾਣਾ ਨੌਜਵਾਨ ਦਿਲਾਂ ਦੀ ਧੜਕਣ ਬਣੇਗਾ ਅਤੇ ਹਰੇਕ ਨੌਜਵਾਨ ਦੀ ਜ਼ੁਬਾਨ ਤੇ ਚੜ੍ਹਨ ਵਾਲਾ ਗੀਤ ਹੈ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੈ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …