Saturday, January 17, 2026

ਖ਼ਾਲਸਾ ਕਾਲਜ ਨਰਸਿੰਗ ਵਿਖੇ ਫ਼ਰੈਸ਼ਰ ਪਾਰਟੀ ਆਯੋਜਿਤ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫ਼ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਜਵਲ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ।ਉਨ੍ਹਾਂ ਨਰਸਿੰਗ ਦੀ ਮਹੱਤਤਾ ’ਤੇ ਚਾਨਣਾ ਪਾਇਆ।ਵਿਦਿਆਰਥੀਆਂ ਦੇ ਹੁਨਰ ਨੂੰ ਪਰਖਣ ਅਤੇ ਕਾਬਲੀਅਤ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਮਾਡਲਿੰਗ ਪ੍ਰਤੀਯੋਗਤਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਨਵੇਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਪ੍ਰਤੀਯੋਗਤਾ ’ਚ ਮਿਸ ਫ਼ਰੈਸ਼ਰ ਅਨੂਰੀਤ ਕੌਰ, ਮਿਸਟਰ ਫਰੈਸ਼ਰ ਮਨਵੀਰ ਸਿੰਘ, ਮਿਸ ਸਮਾਈਲ ਜੰਨਤ ਸੰਧੂ, ਮਿਸ ਚਾਰਮਿੰਗ ਅਵਲੀਨ ਕੌਰ, ਮਿਸਟਰ ਕੋਨਫ਼ੀਡੈਂਟ ਸੌਰਵ ਸ਼ਰਮਾ ਅਤੇ ਮਿਸਟਰ ਹੈਂਡਸਮ ਗੁਰਮਾਨ ਸਿੰਘ ਚੁਣੇ ਗਏ, ਜਿਨ੍ਹਾਂ ਨੂੰ ਡਾ. ਅਮਨਪ੍ਰੀਤ ਨੇ ਸਨਮਾਨਿਤ ਕੀਤਾ।

Check Also

ਜਿਲ੍ਹਾ ਪ੍ਰਸਾਸ਼ਨ ਨੇ ਮਨਾਈ 101 ਨਵ ਜੰਮੀਆਂ ਬੱਚੀਆਂ ਦੀ ਲੋਹੜੀ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਅਤੇ ਉਨ੍ਹਾਂ ਦੀ …