ਭੀਖੀ, 8 ਅਪ੍ਰੈਲ (ਕਮਲ ਜ਼ਿੰਦਲ) – ਸਥਾਨਕ ਨੈਸ਼ਨਲ ਕਾਲਜ ਭੀਖੀ ਦੇ ਫਾਈਨਲ ਕਲਾਸ ਦੀਆਂ ਲੜਕੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਅਗਰੋਹਾ ਧਾਮ ਹਿਸਾਰ ਅਤੇ ਗੁਰੁਦਆਰਾ ਸ਼੍ਰੀ ਝਾੜ ਸਾਹਿਬ ਫਤਿਹਾਬਾਦ ਵਿਖੇ ਕਾਲਜ ਵਲੋਂ ਫ਼ਰੀ ਵਿਚ ਲਿਜਾਇਆ ਗਿਆ।ਕਾਲਜ ਪ੍ਰਿੰਸੀਪਲ ਡਾ ਐਮ.ਕੇ ਮਿਸ਼ਰਾ ਨੇ ਦੱਸਿਆ ਕਿ ਇਸ ਟੂਰ ਵਿੱਚ ਕਾਲਜ ਦੀਆਂ ਬੀ.ਏ ਬੀ.ਐਡ, ਬੀ.ਕਾਮ, ਬੀ.ਸੀ.ਏ ਅਤੇ ਬੀ.ਏ ਫਾਈਨਲ ਕਲਾਸ ਦੀਆਂ ਸਿਰਫ਼ ਲੜਕੀਆਂ ਨੂੰ ਲਿਜਾਇਆ ਗਿਆ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਕਿਹਾ ਕਿ ਘੁੰਮਣ ਫਿਰਨ ਨਾਲ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ।ਇਹ ਟੂਰ ਪ੍ਰੋ. ਸੁਖਪਾਲ ਕੌਰ ਅਤੇ ਪ੍ਰੋ. ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਲਿਜਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …