Saturday, December 21, 2024

ਅਥਲੈਟਿਕਸ ਐਸੋਸੀਏਸ਼ਨ ਦੀ ਚੋਣ- ਸਾਬਕਾ ਵਿਧਾਇਕ ਅਜਨਾਲਾ ਪੈਟਰਨ, ਖਿਆਲਾ ਪ੍ਰਧਾਨ ਤੇ ਸੰਧੂ ਜਰਨਲ ਸਕੱਤਰ ਬਣੇ

ਅੰਮ੍ਰਿਤਸਰ 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵਲੋਂ ਨਿਯੁੱਕਤ ਆਬਜ਼ਰਵਰ ਗੁਰਸ਼ਰਨ ਸਿੰਘ ਮਾਨ ਪਠਾਨਕੋਟ ਦੀ ਨਿਗਰਾਨੀ ਹੇਠ ਹੈਰੀਟੇਜ਼ ਕਲੱਬ ਗਾਂਧੀ ਗਰਾਉਂਡ ਵਿਖੇ ਅਥਲੈਟਿਕਸ ਐਸੋਸੀਏਸ਼ਨ ਅੰਮ੍ਰਿਤਸਰ ਦੀ ਚੋਣ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਪੈਟਰਨ, ਕਸ਼ਮੀਰ ਸਿੰਘ ਖਿਆਲਾ ਨੂੰ ਪ੍ਰਧਾਨ, ਰਣਕੀਰਤ ਸਿੰਘ ਸੰਧੂ ਨੂੰ ਜਰਨਲ ਸਕੱਤਰ ਚੁਣਿਆ ਗਿਆ।ਹਾਊਸ ਦੇ ਹਾਜ਼ਰ ਮੈਬਰਾਂ ਨੇ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਅਥਲੈਟਿਕਸ ਐਸੋਸੀਏਸ਼ਨ ਅੰਮ੍ਰਿਤਸਰ ਦੇ ਹੋਰ ਅਹੁੱਦੇਦਾਰ ਚੁਣਨ ਦੇ ਅਧਿਕਾਰ ਦਿੱਤੇ।ਜਨਰਲ ਸਕੱਤਰ ਰਣਕੀਰਤ ਸਿੰਘ ਸੰਧੂ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਕਾਰਜ਼ਕਾਲ ਚਾਰ ਸਾਲ ਦਾ ਹੁੰਦਾ ਹੈ।ਖਿਡਾਰੀਆਂ ਨੂੰ ਸਟੇਟ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਕਰਾਉਣ ਲਈ ਅਥਲੈਟਿਕਸ ਐਸੋਸੀਏਸ਼ਨ ਸਖ਼ਤ ਮਿਹਨਤ ਤੇ ਅਭਿਆਸ ਕਰਾਉਣ `ਚ ਸਦਾ ਯਤਨਸ਼ੀਲ ਰਹੇਗੀ।
ਇਸ ਮੌਕੇ ਇੰਦਰਬੀਰ ਸਿੰਘ ਖੇਡ ਅਫਸਰ ਅੰਮ੍ਰਿਤਸਰ, ਦਰਸ਼ਨ ਸਿੰਘ ਬਾਠ, ਰਾਜਬਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ, ਪ੍ਰਕਾਸ਼ ਸਿੰਘ, ਦਲਜੀਤ ਸਿੰਘ, ਰਾਜਬੀਰ ਸਿੰਘ, ਗੁਰਮੇਜ ਸਿੰਘ, ਕੁਲਜਿੰਦਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਮਾਨਵਜੀਤ ਸਿੰਘ, ਜਸਵੰਤ ਸਿੰਘ ਤੇ ਹਰਪਾਲ ਸਿੰਘ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …