Saturday, April 26, 2025

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬੰਸਰੀ ਵਾਦਕ ਸੰਗੀਤ ਅਧਿਆਪਕ ਕਾ ਨਾਮ ਇੰਡਿਆ ਬੁੱਕ ਆਫ ਰਿਕਾਰਡ ‘ਚ ਦਰਜ਼

ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬੰਸਰੀ ਵਾਦਕ ਸੰਗੀਤ ਅਧਿਆਪਕ ਪ੍ਰੇਮ ਕੁਮਾਰ ਦਾ ਨਾਮ ਇੰਡਿਆ ਬੁੱਕ ਆਫ ਰਿਕਾਰਡ ‘ਚ ਦਰਜ਼ ਹੋਇਆ ਹੈ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਪ੍ਰੇਮ ਕੁਮਾਰ ਨੇ ਬਿਨਾ ਸਾਹ ਛੱਡੇੇ 26 ਮਿੰਟ 58 ਸੈਕੰਡ ਤੱਕ ਲਗਾਤਾਰ ਬੰਸਰੀ ਵਜਾਉਣ ਦਾ ਰਿਕਾਰਡ ਬਣਾਇਆ ਹੈ।ਉਨਾਂ ਕਿਹਾ ਕਿ ਭਾਰਤ ਵਿੱਚ ਇਹ ਬੰਸਰੀ ਵਜਾਉਣ ਦਾ ਸਭ ਤੋਂ ਲੰਮਾ ਰਿਕਾਰਡ ਹੈ।ਇਸ ਬੁੱਕ ਵਿੱਚ ਭਾਰਤ ਦੇ ਉਨਾਂ ਵੱਖ-ਵੱਖ ਲੋਕਾਂ ਦੇ ਨਾਮ ਦਰਜ਼ ਕੀਤੇ ਜਾਂਦੇ ਹਨ ਜਿਨਾਂ ਵਿੱਚ ਕੋਈ ਵਿਲੱਖਣ ਪ੍ਰਤਿਭਾ ਹੋਵੇ ਜਾਂ ਆਪਣੀ ਰੁਚੀ ਮੁਤਾਬਿਕ ਕੋਈ ਵਿਸ਼ੇਸ਼ ਉਪਲੱਬਧੀ ਹਾਸਲ ਕਰੇ।ਉਨਾਂ ਕਿਹਾ ਕਿ ਪ੍ਰੇਮ ਕੁਮਾਰ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਸੰਸਥਾ ਦੇ ਚੀਫ ਐਡੀਟਰ ਡਾ. ਵਿਸ਼ਵਰੂਪ ਚੌਧਰੀ ਦੁਆਰਾ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
‘ਆਰੀਆ ਰਤਨ ਡਾ. ਪੂਨਮ ਸੂਰੀ ਜੀ ਪਦਮਸ਼੍ਰੀ ਐਵਾਰਡੀ ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਡਾ. ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਸਕੂਲਜ਼-1 ਅਤੇ ਏਡਿਡ ਸਕੂਲ ਡੀ.ਏ.ਵੀ ਕਾਲਜ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਦੇ ਚੇਅਰਮੈਨ ਡਾ. ਵੀ.ਪੀ ਲੱਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ, ਮੈਨੇਜਰ ਡਾ. ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸੰਗੀਤ ਅਧਿਆਪਕ ਪ੍ਰੇਮ ਕੁਮਾਰ ਨੂੰ ਇਸ ਅਹਿਮ ਉਪਲੱਬਧੀ ‘ਤੇ ਹਾਰਦਿਕ ਵਧਾਈ ਅਤੇ ਉਜਵਲ ਭਵਿਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …