ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪਦਮ ਸ਼੍ਰੀ ਅਵਾਰਡੀ ਆਰਿਆ ਰਤਨ ਡਾ. ਪੂਨਮ ਸੂਰੀ ਜੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਅਤੇ ਏਡਿਡ ਸਕੂਲਜ਼ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਮਾਰਗਦਰਸ਼ਨ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਵਲੋਂ ਸਹੋਦਿਆ ਸਕੂਲ ਕੰਪਲੈਕਸ ਤਹਿਤ ਜੀ-20 ਇੰਟਰ ਸਕੂਲ ਕੁਇਜ਼ ਦਾ ਆਯੋਜਨ ਕੀਤਾ ਗਿਆ।ਰਾਕੇਸ਼ ਭੁੱਲਰ ਸਹਾਇਕ ਇੰਜੀਨੀਅਰ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਡਾ. ਜੇ.ਪੀ ਸ਼ੂਰ ਸਮਾਗਮ ਦੀ ਸ਼ੋਭਾ ਵਧਾਈ।ਪਿ੍ਰੰਸੀਪਲ ਡਾ. ਪੱਲਵੀ ਸੇਠੀ ਦੁਆਰਾ ਟੀਮਾਂ ਤੇ ਨਾਲ ਆਏ ਅਧਿਆਪਕਾਂ ਦਾ ਰਸਮੀ ਸਵਾਗਤ ਕੀਤਾ ਗਿਆ।ਫਾਈਨਲ ਦੇ ਲਈ ਟੀਮਾਂ ਦੀ ਚੋਣ ਕਰਨ ਲਈ ਸ਼ਰੂਆਤੀ ਲਿਖਤੀ ਰਾਊਂਡ ਹੋਇਆ।
ਜੂਨੀਅਰ ਕੈਟਾਗਿਰੀ ਵਿੱਚ ਸਪਰਿੰਗ ਡੇਲ ਸੀ.ਸੈ. ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਅੰਮ੍ਰਿਤਸਰ ਨੂੰ ਪਹਿਲਾ ਰਨਰ-ਅੱਪ ਐਲਾਨਿਆ ਗਿਆ ਅਤੇ ਜੀ.ਐਨ.ਡੀ.ਡੀ.ਏੇ.ਵੀ ਪਬਲਿਕ ਸਕੂਲ ਭਿੱਖੀਵਿੰਡ ਨੇ ਦੂਸਰਾ ਰਨਰ-ਅੱਪ ਸਥਾਨ ਹਾਸਲ ਕੀਤਾ।
ਸੀਨੀਅਰ ਕੈਟਾਗਿਰੀ ਵਿੱਚ ਡੀ.ਏ.ਵੀ ਇੰਟਰਨੈਸ਼ਨ ਸਕੂਲ ਵੇਰਕਾ ਬਾਇਪਾਸ ਅੰਮ੍ਰਿਤਸਰ ਨੂੰ ਪਹਿਲਾ ਸਥਾਨ, ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਚੰਨਣਕੇ ਨੂੰ ਪਹਿਲਾ ਰਨਰ-ਅੱਪ ਅਤੇ ਸਪਰਿੰਗ ਡੇਲ ਸੀ.ਸੈ. ਸਕੂਲ ਨੂੰ ਦੂਸਰਾ ਰਨਰ-ਅੱਪ ਐਲਾਨਿਆ ਗਿਆ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਇਸ ਤਰ੍ਹਾਂ ਦੇ ਵੱਕਾਰੀ ਆਯੋਜਨ ਦੇ ਲਈ ਸਕੂਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਸਕੂਲ ਨੂੰ ਸ਼ਾਨਦਾਰ ਪ੍ਰਦਰਸ਼ਨ ਅਤੇ ਵਿਜੇਤਾ ਟੀਮਾਂ ਨੂੰ ਵਧਾਈ ਦਿੱਤੀ ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਸਕੋਰ ਰਿਕਾਰਡ ਬਣਾਉਂਦੇ ਹੋ ਤਾਂ ਕੋਈ ਇਹ ਨਹੀਂ ਪੁੱਛਦਾ ਕਿ ਤੁਸੀਂ ਜਿੱਤੇ ਹੋ ਜਾਂ ਹਾਰੇ ਬਲਕਿ, ਉਹ ਇਹ ਪੁੱਛਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਖੇਡੇ ਹੋ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …