Sunday, April 28, 2024

ਸਮਰਾਲਾ ਹਾਕੀ ਕਲੱਬ ਨੇ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ ਦਿੱਤੀ 15 ਹਜ਼ਾਰ ਦੀ ਰਾਸ਼ੀ

ਸਮਰਾਲਾ, 24 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਵਾਤਾਵਰਨ ਨੂੰ ਸਮਰਪਿਤ ਸੰਸਥਾ ਸਮਰਾਲਾ ਹਾਕੀ ਕਲੱਬ ਵਲੋਂ ਪਿਛਲੇ ਲੰਮੇ ਤੋਂ ਧੀਆਂ, ਰੁੱਖਾਂ ਅਤੇ ਪਾਣੀ ਦੀ ਸੰਭਾਲ ਲਈ ਯਤਨ ਜਾਰੀ ਹਨ।ਵਾਤਾਵਰਨ ਦੀ ਰੱਖਿਆ ਲਈ ਉਨ੍ਹਾਂ ਵਲੋਂ ਜਿਥੇ ਜਗ੍ਹਾ-ਜਗ੍ਹਾ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਕੀਤਾ ਜਾ ਰਿਹਾ ਹੈ, ਉਥੇ ਹੀ ਸੈਮੀਨਾਰ ਲਗਾ ਕੇ ਧੀਆਂ ਨੂੰ ਪੜ੍ਹਾਉਣ ਅਤੇ ਪਾਣੀ ਦੀ ਸਾਂਭ-ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਬੀਤੇ ਦਿਨੀਂ ਇਸ ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੀਆਂ ਲੋੜਵੰਦ ਵਿਦਿਆਰਥਣਾਂ ਦੀਆਂ ਫੀਸਾਂ ਲਈ 15000 ਰੁਪਏ ਦੀ ਮਾਲੀ ਸਹਾਇਤਾ ਦਾ ਚੈਕ ਸਕੂਲ ਪ੍ਰਿੰਸੀਪਲ ਗੁਰਜੰਟ ਸਿੰਘ ਅਤੇ ਸਮੂਹ ਸਟਾਫ ਨੂੰ ਦਿੱਤਾ ਗਿਆ।
ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਰੁਪਿੰਦਰ ਸਿੰਘ ਗਿੱਲ ਨੇ ਕਿਹਾ ਇਲਾਕੇ ਵਿੱਚ ਉਚ ਸਿੱਖਿਆ ਹਾਸਲ ਕਰਨ ਦੀਆਂ ਚਾਹਵਾਨ ਜਿੰਨਾਂ ਲੋੜਵੰਦ ਵਿਦਿਆਰਥਣਾਂ ਨੂੰ ਫੀਸ ਪੱਖੋਂ ਪੜ੍ਹਾਈ ਜਾਰੀ ਰੱਖਣ ‘ਚ ਦਿੱਕਤ ਆ ਰਹੀ ਹੈ।ਕਲੱਬ ਵਲੋਂ ਉਨਾਂ ਵਿਦਿਆਰਥਣਾਂ ਦੀ ਪੜ੍ਹਾਈ ਜਾਰੀ ਰੱਖਣ ਲਈ ਫੀਸ ਦੇਣ ਦਾ ਨਿਰਣਾ ਕੀਤਾ ਗਿਆ।ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਇਸ ਸਹਾਇਤਾ ਲਈ ਕਲੱਬ ਦਾ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਲੈਕਚਰਾਰ ਜੋਧ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ ਕੰਗ, ਮਨਪ੍ਰੀਤ ਸਿੰਘ, ਪੂਨਮ ਬਾਲਾ, ਸੀਮਾ ਕੌਸ਼ਲ, ਰਮਨਜੀਤ ਕੌਰ, ਲਖਵੀਰ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …