ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਸ਼ਹੀਦ ਹੌਲਦਾਰ ਹਰਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗੀ।ਗੁਰਦੁਆਰਾ ਸੰਤ ਬਾਬਾ ਰਾਮ ਸਿੰਘ ਜੀ ਖੱਟਾ ਛੇਹਰਟਾ ਵਿਖੇ ਅੱਜ ਸ਼ਹੀਦ ਨਮਿਤ ਹੋਏ ਸਰਧਾਂਜਲੀ ਸਮਾਗਮ ਵਿੱਚ ਨਿੱਜ਼ਰ ਬਿਮਾਰ ਹੋਣ ਕਾਰਨ ਆਪ ਹਾਜ਼ਰ ਨਹੀਂ ਹੋ ਸਕੇ, ਪਰ ਉਨ੍ਹਾਂ ਆਪਣੇ ਓ.ਐਸ.ਡੀ ਮਨਪ੍ਰੀਤ ਸਿੰਘ ਨਿੱਜ਼ਰ ਰਾਹੀਂ ਭੇਜੇ ਸ਼ੋਕ ਸੰਦੇਸ਼ ਵਿੱਚ ਪਰਿਵਾਰ ਨਾਲ ਦੁੱਖ ਵੰਡਾਉਦੇ ਹੋਏ ਕਿਹਾ ਕਿ ਸ਼ਹੀਦ ਕਿਸੇ ਇੱਕ ਪਰਿਵਾਰ ਜਾਂ ਫਿਰਕੇ ਦਾ ਨਹੀਂ, ਬਲਕਿ ਦੇਸ਼ ਦਾ ਸਰਮਾਇਆ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ਹੀਦਾਂ ਦੇ ਪਰਿਵਾਰ ਨੂੰ ਵੱਡਾ ਮਾਣ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਦਮਾਂ ‘ਤੇ ਚੱਲਦੇ ਹੋਏ ਸਮੁੱਚੀ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਨਾਲ ਖੜੀ ਹੈ। ਉਨ੍ਹਾਂ ਸ਼ਹੀਦ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਲਿਖਿਆ ਕਿ ਹਰਪਾਲ ਸਿੰਘ ਦੇਸ਼ ਲਈ ਜਾਨ ਨਿਸ਼ਾਵਰ ਕਰ ਗਿਆ ਹੈ ਅਤੇ ਉਸ ਦੀ ਸ਼ਹਾਦਤ ‘ਤੇ ਪੂਰੇ ਦੇਸ਼ ਨੂੰ ਮਾਣ ਹੈ।
Check Also
ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …