Sunday, December 22, 2024

ਅੰਮ੍ਰਿਤਸਰ ਦੇ ਜੋਨ-1 ਇਲਾਕੇ ‘ਚ ਕੱਢਿਆ ਰੋਡ ਮਾਰਚ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ‘ਤੇ ਏ ਡੀ ਸੀ ਪੀ ਸਿਟੀ-1 ਅੰਮ੍ਰਿਤਸਰ ਮਹਿਤਾਬ ਸਿੰਘ ਆਈ.ਪੀ.ਐਸ ਦੀ ਅਗਵਾਈ ਹੇਠ ਏ.ਸੀ.ਪੀ ਸੈਂਟਰਲ ਸੁਰਿੰਦਰ ਸਿੰਘ, ਏ.ਸੀ.ਪੀ ਸਾਊਥ ਅੰਮ੍ਰਿਤਸਰ ਅਸ਼ਵਨੀ ਕੁਮਾਰ, ਥਾਣਾ ਮੁਖੀ ਡੀ-ਡਵੀਜ਼ਨ ਇੰਸਪੈਕਟਰ ਰੌਬਿਨ ਹੰਸ, ਥਾਣਾ ਮੁਖੀ ਈ-ਡਵੀਜ਼ਨ, ਥਾਣਾ ਮੁਖੀ ਇੰਸਪੈਕਟਰ ਜਸਪਾਲ ਸਿੰਘ, ਥਾਣਾ ਮੁਖੀ ਇਸਲਾਮਾਬਾਦ ਇੰਸਪੈਕਟਰ ਮੋਹਿਤ ਕੁਮਾਰ, ਥਾਣਾ ਮੁਖੀ ਸੁਲਤਾਨਵਿੰਡ ਇੰਸਪੈਕਟਰ ਰਣਜੀਤ ਸਿੰਘ ਸਮੇਤ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਜ਼ੋਨ-1 ਇਲਾਕੇ ਹਾਲ ਗੇਟ ਤੋਂ ਹੈਰੀਟੇਜ਼ ਸਟਰੀਟ ਤੱਕ ਰੋਡ ਮਾਰਚ ਕੱਢਿਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …