Sunday, December 22, 2024

ਮਾਵਾਂ

ਜੰਨਤ ਦੇ ਵੱਲ ਜਾਂਦੀਆਂ ਇਹਨਾਂ ਰਾਹਵਾਂ ਨੂੰ
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ।

ਦੁੱਖਾਂ ਦਰਦਾਂ ਵਾਲੀਆਂ ਭਾਰੀਆਂ ਪੰਡਾਂ ਇਹ
ਦਿਲ ਨੂੰ ਦੇ ਕੇ ਰੱਖਣ ਪੱਕੀਆਂ ਗੰਡਾਂ ਇਹ।
ਤਰਸਣ ਧੀਆਂ ਪੁੱਤਰ ਭੈਣ ਭਰਾਵਾਂ ਨੂੰ
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ।

ਬੇਸ਼ੱਕ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ,
ਆਪਣੇ ਵਲੋਂ ਮਾਂ ਦਾ ਫਾਹਾ ਵੱਢ ਦਿੱਤਾ।
ਝੂਰੋਗੇ ਇਹਨਾਂ ਹੱਥੀਂ ਕਰੇ ਗੁਨਾਹਵਾਂ ਨੂੰ,
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ।

ਪੁੱਤ ਜਵਾਨ ਜੇ ਤੋਰਨੇ ਪੈਂਦੇ ਮਾਵਾਂ ਨੂੰ
ਹੱਥੀਂ ਲਾਂਬੂ ਲਾਉਂਦੀਆਂ ਆਪਣੇ ਚਾਵਾਂ ਨੂੰ।
ਬੇਦੋਸ਼ੇ ਹੀ ਮਿਲੀਆਂ ਸਖ਼ਤ ਸਜ਼ਾਵਾਂ ਨੂੰ,
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ।
1405202305

ਡਾ. ਆਤਮਾ ਸਿੰਘ ਗਿੱਲ
ਮੋ – 9878883680

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …