Wednesday, July 3, 2024

ਵਿਸ਼ੇਸ਼ ਜਰੂਰਤਾਂ ਵਾਲੇ ਬੱਚੀਆਂ ਨੂੰ ਵੰਡੇ ਸਰਟਿਫਿਕੇਟ

PPN210302
ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ):   ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਅਥਾਰਟੀ ਦਾ ਆਈਈਡੀ ਕੰਪੌਨੈਂਟ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅੰਗਹੀਣ ਸਰਟੀਫਿਕੇਟ ਬਣਾਉਣ ਲਈ ਕੈਂਪਾਂ ਦੀ ਲੜੀ ਤਹਿਤ ਅੱਜ ਇਕ ਕੈਂਪ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਲਗਾਇਆ ਗਿਆ। ਜਿਸ ਵਿਚ ਸਿਵਲ ਸਰਜਨ ਫਾਜ਼ਿਲਕਾ ਤੋਂ ਇਲਾਵਾ ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਤੋਂ ਅਤੇ ਜ਼ਿਲਾ ਪ੍ਰਾਜੈਕਟ ਕੁਆਰਡੀਨੇਟਰ ਪਰਵਿੰਦਰ ਸਿੰਘ, ਆਈਈਡੀ ਕੰਪੌਨੈਂਟ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਰਾਜੀਵ ਚਗਤੀ ਵਲੋਂ ਵੀ ਸਹਿਯੋਗ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਫਾਜ਼ਿਲਕਾ ਵਿਚ ਬਣਾਏ ਗਏ ਸਰਟੀਫਿਕੇਟ ਵਿਚ ਅੱਖਾਂ ਤੋਂ ਘੱਟ ਦ੍ਰਿਸ਼ਟੀ ਵਾਲੇ 15 ਬੱਚਿਆਂ, ਲੱਤਾਂ ਅਤੇ ਬਾਹਾਂ ਤੋਂ ਅਪਾਹਜ 65 ਬੱਚਿਆਂ, ਮੰਦਬੁੱਧੀ 96, ਸੁਣਨ ਅਤੇ ਬੋਲਣ ਤੋਂ ਅਸਮਰੱਥ 45 ਬੱਚਿਆਂ ਦੀ ਰਜ਼ਿਸਟ੍ਰੇਸ਼ਨ ਕੀਤੀ ਗਈ।ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਪੂਰੀ ਤਨਦੇਹੀ ਨਾਲ ਕੰਮ ਨੂੰ ਨੇਪਰੇ ਚੜਾਇਆ ਗਿਆ। ਇਸ ਕੈਂਪ ਵਿਚ ਮੰਦਬੁੱਧੀ ਬੱਚਿਆਂ ਨੂੰ ਸਾਹਬ ਰਾਮ, ਅੱਖਾਂ ਦੇ ਡਾਕਟਰ ਐਸਐਮਓ ਐਸਪੀ ਗਰਗ, ਅਪਾਹਜ ਬੱਚਿਆਂ ਦਾ ਵਿਜੈ ਅਰੋੜਾ ਵਲੋਂ ਚੈੱਕਅੱਪ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਵਿਖੌਣਾ, ਬੀਆਰਪੀ ਆਈਈਡੀ ਸਤੀਸ਼ ਕੌਰ, ਆਈਈਆਰਟੀ ਗੁਰਮੀਤ ਸਿੰਘ, ਰੂਪ ਸਿੰਘ, ਅਮਨ ਗੁੰਬਰ, ਘਣਸ਼ਾਮ, ਸੁਮਨ ਬਾਲਾ, ਹਰੀਸ਼, ਰਾਜ ਕੁਮਾਰ, ਹਰਪਾਲ ਸਿੰਘ ਤੋਂ ਇਲਾਵਾ ਆਈਈ ਵਲੰਟੀਅਰਾਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply