
ਫਾਜਿਲਕਾ, 20 ਮਾਰਚ (ਵਿਨੀਤ ਅਰੋੜਾ): ਵਾਲਮੀਕ ਸਮਾਜ ਸੇਵਾ ਸੰਘ ਦੁਆਰਾ ਅੱਜ ਬਿਰਧ ਆਸ਼ਰਮ ਵਿੱਚ ਜਾ ਕੇ ਬੁਜੁਰਗ ਲੋਕਾਂ ਦੇ ਨਾਲ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ । ਜਿਸ ਸਮੇਂ ਇਸ ਇਕੱਲੇ ਰਹਿ ਰਹੇ ਬੁਜੁਰਗਾਂ ਨੂੰ ਆਪਣੇ ਘਰਾਂ ਦੀ ਯਾਦ ਸਤਾਂਦੀ ਹੈ ਉਦੋਂ ਉਨਾਂ ਸਾਰੇ ਤਿਉਹਾਰ ਉੱਤੇ ਇਹ ਸੋਸਾਇਟੀ ਵੱਧ ਚੜ ਕੇ ਇਨਾਂ ਲੋਕਾਂ ਦੇ ਨਾਲ ਪਰਿਵਾਰਿਕ ਮੈਬਰਾਂ ਦੀ ਤਰਾਂ ਹਰ ਤਿਉਹਾਰ ਮਨਾਉਣ ਲਈ ਬਜ਼ੁਰਗ ਆਸ਼ਰਮ ਪਹੁੰਚਦੀ ਹੈ । ਪ੍ਰਧਾਨ ਪਵਨ ਚਾਵਰਿਆ ਦੀ ਦੇਖਭਾਲ ਵਿੱਚ ਇਹ ਸੋਸਾਇਟੀ ਇਹ ਸੋਸਾਇਟੀ ਸਮੇਂ ਸਮੇਂ ਤੇ ਕਈ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿੱਚ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ । ਇਸ ਸੋਸਾਇਟੀ ਦੇ ਨੌਜਵਾਨਾਂ ਨੇ ਬਹੁਤ ਵਾਰ ਅਸਪਤਾਲਾਂ ਵਿੱਚ ਆਪਣਾ ਵਡਮੁੱਲਾ ਖੂਨਦਾਨ ਕਰਕੇ ਕਈ ਘਰਾਂ ਦੇ ਚਿਰਾਗ ਬੁੱਝਣ ਦੇ ਬਚਾਏ ਹੈ ਇਸ ਮੌਕੇ ਉੱਤੇ ਉਪ ਪ੍ਰਧਾਨ ਲਵਲੀ ਵਾਲਮੀਕੀ, ਰਜੇਸ਼ ਉਜੀਨਵਾਲ, ਵਿਨੈ ਪਰਵਾਨਾ, ਸ਼ਿਵਾ ਢਿਲੋਡ, ਸ਼ਿਵਰਾਜ, ਹੰਸਰਾਜ, ਰਾਜੂ ਚਾਵਰਿਆ, ਗਗਨ, ਸੰਨੀ, ਸੋਨੂੰ ਸਾਰਵਨ, ਬੰਟੀ ਕਾਂਗਡਾ, ਦੀਪਕ, ਬਿੱਟੂ ਸੈਨ, ਰਾਜੇ ਜਾਦੂ ਸ਼ੰਕਰ , ਨਿਰੇਸ਼ ਪੀਵਾਲ, ਸੰਦੀਪ, ਸੋਨੂ ਵਾਰਬਲ, ਰਵੀ ਸਾਰਵਨ, ਅਰੂਣ ਦਿਲਵਾਲ, ਗੋਬਿੰਦ, ਲੋਰਡ ਸਾਂਈ ਕਪਿਊਟਰ ਐਂਡ ਐਜੁਕੇਸ਼ਨ ਵੈਲਫੇਇਰ ਸੋਸਾਇਟੀ ਦੇ ਡਾਇਰੈਕਟਰ ਰਾਹੁਲ ਸ਼ਰਮਾ ਆਦਿ ਮੌਜੂਦ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media