Thursday, September 28, 2023

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਦਾ ਜੀ.ਐਨ.ਡੀ.ਯੂ ਕਾਮਰਸ `ਚ ਪ੍ਰਦਰਸ਼ਨ ਸ਼ਾਨਦਾਰ

ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ, ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਲਾਨੇ ਨਤੀਜਿਆਂ ‘ਚ ਅੱਵਲ ਸਥਾਨ ਹਾਸਲ ਕੀਤੇ ਹਨ। ਗਗਨਦੀਪ ਕੌਰ, ਬੀ.ਬੀ.ਏ (ਸਮੈਸਟਰ ਪੰਜਵਾਂ) ਨੇ 76% ਅੰਕ ਪ੍ਰਾਪਤ ਕਰਕੇ ਯੂਨੀਵਰਸਿਅੀ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਅਨੰਤਦੀਪ ਕੌਰ ਪੀ.ਜੀ.ਡੀ.ਐਫ.ਐਸ ਸਮੈਸਟਰ ਪਹਿਲਾ ਨੇ 72% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਦੂਜਾ ਸਥਾਨ ਹਾਸਲ ਕੀਤਾ। ਰਾਜਬੀਰ ਕੌਰ ਬੀ.ਕਾਮ ਐਫ.ਐਸ ਸਮੈਸਅਰ ਤੀਜਾ ਨੇ 75.6% ਅੰਕ, ਨੇਹਾ ਕਪੂਰ ਪੀ.ਜੀ.ਡੀ.ਐਫ.ਐਸ ਸਮੈਸਟਰ ਪਹਿਲਾ ਨੇ 70.3% ਅੰਕ ਅਤੇ ਅਮਨਪ੍ਰੀਤ ਕੌਰ ਐਮ.ਕਾਮ ਸਮੈਸਟਰ ਤੀਜਾ ਨੇ 88% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।ਡਾ. ਸਿਮਰਦੀਪ ਡੀਨ ਅਕਾਦਮਿਕ, ਡਾ. ਸ਼ੈਲੀ ਜੱਗੀ, ਡੀਨ ਮੀਡੀਆ ਐਂਡ ਪਬਲਿਕ ਲਾਇਜ਼ਨ, ਮਿਸ ਨੀਤੂ ਬਾਲਾ ਪੀ.ਜੀ. ਡਿਪਾਰਟਮੈਂਟ ਆਫ ਕਾਮਰਸ, ਮਿਸ ਸੁਰਭੀ, ਮਿਸ ਰਿਤੀਕਾ, ਮਿਸ ਸਗੁਨਾ ਮਹਾਜਨ, ਮਿਸ ਰਚਨਾ, ਮਿਸਟਰ ਨਿਖਿਲ ਮਹਾਜਨ, ਅਸਿਸਟੈਂਟ ਪੋ੍ਰ., ਪੀ.ਜੀ ਡਿਪਾਰਟਮੈਂਟ ਆਫ ਕਾਮਰਸ, ਨੇ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …