ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਭ ਤੋਂ ਵੱਡਾ ਮਿਸ਼ਨ ਹੈ ਕਿ ਕੋਈ ਵੀ ਵਿਦਿਆਰਥੀ ਬੇਰੁਜ਼ਗਾਰ ਨਾ ਰਹੇ ਅਤੇ ਹਰ ਕਿਸੇ ਨੂੰ ਰੁਜ਼ਗਾਰ ਮਿਲੇ।
ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਹੋਟਲ ਇੰਡਸਟਰੀ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਮੰਗ ’ਤੇ ਘੱਟ ਤੋਂ ਘੱਟ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਗਵਰਨਮੈਂਟ ਸਰਟੀਫਾਇਡ ਹੋਸਪਿਟੈਲਿਟੀ ਸੈਕਟਰ ਨੇ ਨਵੇਂ ਆਈ.ਟੀ.ਆਈ ਕੋਰਸਾਂ ਲਈ ਦਾਖਲੇ ਸ਼ੁਰੂ ਹਨ।ਇਸ ਸੰਸਥਾ ਦਾ ਕੋਈ ਵੀ ਵਿਦਿਆਰਥੀ 1 ਜਾਂ 2 ਸਾਲ ਦਾ ਕੋਈ ਵੀ ਕੋਰਸ ਕਰੇਗਾ।ਉਹ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੂੰ ਨੌਕਰੀ ਦਿਵਾਉਣ ਲਈ ਵਚਨਬੱਧ ਹੈ।ਇਥੋਂ ਪੂਰਾ ਕੀਤੇ ਗਏ ਕੋਰਸ ਕਰਕੇ 100% ਵਿਦਿਆਰਥੀਆਂ ਨੂੰ ਨੌਕਰੀਆਂ ਮਿਲਣਗੀਆਂ।
ਪ੍ਰਿੰਸੀਪਲ ਨੇ ਦੱਸਿਆ ਕਿ ਇਹ ਨਵੇਂ ਕੋਰਸ ਪਾਸ ਕਰਕੇ ਵਿਦਿਆਰਥੀਆਂ ਨੂੰ ਹੋਟਲਾਂ ਅਤੇ ਹੋਰ ਅਦਾਰਿਆਂ ਵਿੱਚ ਰਿਸੈਪਸਨਿਸਟ, ਸ਼ੈਫ, ਸਟੀਵਰਡ ਦੀ ਨੌਕਰੀ ਅਤੇ ਹਾਊਸਕੀਪਿੰਗ ਜਾਂ ਫੂਡ ਪ੍ਰੋਸੈਸਿੰਗ ਇੰਡਸਟਰੀ ਵਿੱਚ ਨੌਕਰੀ ਮਿਲਣ ਦਾ ਸੁਨਹਿਰੀ ਮੌਕਾ ਹੈ।ਇਸ ਕੋਰਸ ਦੀ ਸਾਲਾਨਾ ਫੀਸ ਸਿਰਫ 3500/- ਰੁਪਏ ਪ੍ਰ੍ਰਤੀ ਕੋਰਸ ਅਤੇ ਐਸ.ਸੀ/ਐਸ.ਟੀ ਵਿਦਿਆਰਥੀਆਂ ਦੀ ਕੋਈ ਫੀਸ ਨਹੀਂ ਹੈ।ਇਸ ਦੇ ਨਾਲ ਹੀ ਐਸ.ਸੀ/ਐਸ.ਟੀ, ਬੀ.ਸੀ ਅਤੇ ਓ.ਬੀ.ਸੀ ਵਿਦਿਆਰਥੀਆਂ ਲਈ ਸ਼ਕਾਲਰਸ਼ਿਪ, ਆਈ.ਟੀ.ਆਈ ਵਿੱਚ ਕੋਰਸਾਂ ਲਈ ਨਵੀਆਂ ਅਤੇ ਆਧੁਨਿਕ ਲੈਬ ਸਥਾਪਿਤ, ਤਜ਼ਰਬੇਕਾਰ ਸਟਾਫ ਵਲੋਂ ਵਿਦਿਆਰਥੀਆਂ ਦੀ ਥਿਓਰੀ ਅਤੇ ਪ੍ਰੈਕਟੀਕਲ ਕਲਾਸ, ਸ਼ਹਿਰ ਦੀ ਪ੍ਰਸਿੱਧ ਅਤੇ ਹੋਰ ਅਦਾਰਿਆਂ ਵਿੱਚ ਟ੍ਰੇਨਿੰਗ ਅਤੇ ਸਟੱਡੀ ਟੂਰ, ਆਈ.ਟੀ.ਆਈ ਵਿੱਚ ਪਿਛਲੇ ਸਾਲਾਂ ਤੋਂ ਚੱਲ ਰਹੇ ਵੈਲਡਰ ਅਤੇ ਮੋਟਰ ਮਕੈਨਿਕ, ਰਿਫਰੀਜੀਨੇਸ਼ਨ ਅਤੇ ਏਅਰ ਕੰਡੀਸ਼ਨਿੰਗ, ਫਿਟਰ ਅਤੇ ਇਲੈਕਟ੍ਰੀਸ਼ੀਨ ਦੇ ਪਾਸ ਕਰ ਚੁੱਕੇ ਵਿਦਿਆਰਥੀਆਂ ਦੇ ਨਾਮਵਰ ਕੰਪਨੀਆਂ ਵਿੱਚ ਸ਼ਾਨਦਾਰ ਜਾਬ ਪਲੇਸਮੈਂਟ ਰਿਕਾਰਡ ਹੈ।ਇਸ ਦਾਖਲੇ ਲਈ ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …