ਸੰਗਰੂਰ, 11 ਜੂਨ (ਜਗਸੀਰ ਲੌਂਗੋਵਾਲ) – ਬ੍ਰਿਲੀਅੰਟ ਮਾਇੰਡਜ਼ ਇੰਟਰਨੈਸ਼ਨਲ ਸਕੂਲ ਕਮਾਲਪੁਰ ਵਿਖੇ ਸਮਰ ਕੈਂਪ ਲਗਾਇਆ ਗਿਆ।ਜਿਸ ਵਿੱਚ ਸਕੂਲ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਗਤਵਿਧੀਆਂ ਕੀਤੀਆਂ, ਜਿਵੇਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵੋਲਕੈਨੋ ਮਾਡਲ ਤਿਆਰ ਕੀਤਾ, 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗ੍ਰੀਨ ਹਾਊਸ ਅਤੇ ਮੌਸਮ ਚੱਕਰ ਦਾ ਮਾਡਲ ਤਿਆਰ ਕੀਤਾ, 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਾਟਰ ਸਪਲਾਈ ਦਾ ਮਾਡਲ ਤਿਆਰ ਕੀਤਾ।6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੋਲਡ ਕੁਕਿੰਗ, ਮਹਿੰਦੀ, ਡਾਂਸ ਗਤੀਵਿਧੀਆਂ ਵਿੱਚ ਭਾਗ ਲਿਆ।ਨਰਸਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੈਰਨਾ, ਪੇਂਟਿੰਗ, ਡਾਂਸ, ਇਨਡੋਰ ਖੇਡਾਂ ਆਦਿ ਕਰਵਾਈਆਂ ਗਈਆਂ।6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲੇ ਖੋ-ਖੋ, ਰੱਸਾਕਸ਼ੀ, ਵਾਲੀਬਾਲ, ਕ੍ਰਿਕੇਟ, ਬੈਡਮਿੰਟਨ ਆਦਿ ਖੇਡਾਂ ਵਿੱਚ ਹਿੱਸਾ ਲਿਆ।ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।12ਵੀਂ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਸੰਗੀਤ ਬਾਰੇ ਜਾਣਕਾਰੀ ਦਿੱਤੀ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …