ਤਰਸਿੱਕਾ, 21 ਮਾਰਚ (ਕੰਵਲਜੀਤ ਸਿੰਘ) – ਖਿਲਚੀਆਂ ਦੇ ਨਜ਼ਦੀਕ ਧੂਲਕੇ ਵੱਲੋਂ ਆਉਂਦੀ ਪਜੈਰੋ ਗੱਡੀ ਨੰ: ਪੀ.ਬੀ.੦9-ਯੂ-0092 ਪੁੱਲ ਤੋਂ ਹੇਠਾਂ ਡੂੰਘੀ ਰੋਹੀ ਵਿੱਚ ਡਿੱਗਣ ਦਾ ਸਮਾਚਾਰ ਹੈ । ਮਿਲੀ ਜਾਣਕਾਰੀ ਅਨੁਸਾਰ ਪੁੱਲ ਦੇ ਉਪਰ ਨਾ ਕੋਈ ਰੇਲਿੰਗ ਸੀ ਅਤੇ ਨਾ ਕੋਈ ਮੋੜ ਦੱਸਣ ਵਾਲਾ ਬੋਰਡ ਲੱਗਾ ਹੋਇਆ ਸੀ।ਰਾਤ ਦੇ ਸਮੇਂ ਰੋਸ਼ਨੀ ਅੱਖਾਂ ਵਿੱਚ ਵੱਜਣ ਕਾਰਨ ਡਰਾਈਵਰ ਗੁਰਪਾਲ ਸਿੰਘ ਨੂੰ ਪਤਾ ਨਹੀਂ ਚੱਲਿਆ ਕਿ ਅੱਗੇ ਪੁਲ ਹੈ ਅਤੇ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਪਹੁੰਚੇ ਖਿਲਚੀਆਂ ਥਾਣੇ ਤੋਂ ਏ.ਐਸ.ਆਈ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਦੌਰਾਨ ਇਕੱਤਰ ਹੋਏ ਆਸ-ਪਾਸ ਦੇ ਲੋਕਾਂ ਨੇ ਆਖਿਆ ਕਿ ਹੈ ਕਿ ਇਸ ਪੁੱਲ ਬਾਰੇ ਪਹਿਲਾਂ ਵੀ ਉਹ ਕਈ ਵਾਰ ਖਬਰਾਂ ਲਵਾ ਚੁੱਕੇ ਹਨ, ਪਰ ਪ੍ਰਸ਼ਾਸ਼ਨ ਦੀ ਅੱਖ ਨਾ ਖੁੱਲਣ ਦਾ ਨਤੀਜਾ ਹੈ ਕਿ ਰਾਤ ਦੇ ਸਮੇਂ ਇਹ ਹਾਦਸਾ ਵਾਪਰ ਗਿਆ। ਜਿਕਰਯੋਗ ਹੈ ਕਿ ਪੰਜਾਬ ਪੋਸਟ ਵਿੱਚ ਵੀ ਬਿਨਾਂ ਪਰੇਲਿੰਗ ਵਾਲੇ ਇਸ ਪੁੱਲ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ।
ਪੁੱਲ ‘ਤੇ ਰੇਲਿੰਗ ਨਾ ਹੋਣ ਕਰਕੇ ਵਾਪਰਿਆ ਹਾਦਸਾ