Thursday, October 15, 2026

ਆਮ ਜਿਹੀ। (ਗ਼ਜ਼ਲ)

ਤੂੰ ਮੇਰੇ ਲਈ ਖਾਸ ਬੜਾ ਏਂ,
ਮੈਂ ਤੇਰੇ ਲਈ ਆਮ ਜਿਹੀ।

ਤੂੰ ਤਾਂ ਲਗਦਾ ਸਰਘੀ ਵੇਲਾ,
ਮੈਂ ਢਲਦੀ ਹੋਈ ਸ਼ਾਮ ਜਿਹੀ।

ਤੂੰ ਏਂ ਕੋਈ ਹੀਰਾ ਮਹਿੰਗਾ,
ਮੈਂ ਕੌਡੀਆਂ ਦੇ ਦਾਮ ਜਿਹੀ।

ਤੇਰੇ ਨਾਲ ਮੁਹੱਬਤ ਕਰਕੇ,
ਮੈਂ ਖ਼ੁਦ ਤੋਂ ਉਪਰਾਮ ਜਿਹੀ।

ਤੂੰ ਏਂ ਕਿਸੇ ਸੱਚ ਦੇ ਵਰਗਾ,
ਮੈਂ ਝੂਠੇ ਇਲਜ਼ਾਮ ਜਿਹੀ।

ਮਰਜ਼ ਹੈ ਕੀ “ਸਿਮਰ” ਨੂੰ ਹੁਣ,
ਲੱਭਦੀ ਨਹੀਂ ਗੁੰਮਨਾਮ ਜਿਹੀ।
0307202301

ਸਿਮਰਪਾਲ ਕੌਰ
ਬਠਿੰਡਾ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …