Sunday, December 22, 2024

ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਬੀ.ਐਡ ਕਾਮਨ ਐਂਟਰੈਂਸ ਟੈਸਟ 2023 ਦੇ ਨਤੀਜੇ ਦਾ ਐਲਾਨ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਰਾਜ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜਾਂ ਵਿੱਚ ਦਾਖ਼ਲੇ ਲਈ ਰਾਜ ਪੱਧਰੀ ਬੀ.ਐਡ ਕਾਮਨ ਐਂਟਰੈਂਸ ਟੈਸਟ 2023 ਦਾ ਨਤੀਜਾ ਐਲਾਨ ਦਿੱਤਾ ਹੈ।ਇਸ ਰਾਜ ਪੱਧਰੀ ਬੀ.ਐਡ ਕਾਮਨ ਐਂਟਰੈਂਸ ਟੈਸਟ ਵਿੱਚ ਸ਼ਾਮਲ ਹੋਏ ਕੁੱਲ 17382 ਉਮੀਦਵਾਰਾਂ ਵਿਚੋਂ 17295 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 12 ਉਮੀਦਵਾਰਾਂ ਦਾ ਨਤੀਜਾ ਓ.ਐੈਮ.ਆਰ ਸ਼ੀਟ ਦੇ ਕਾਰਨ ਹਿਤ ਘੋਸ਼ਿਤ ਨਹੀਂ ਕੀਤਾ ਜਾ ਸਕਿਆ (ਉਨ੍ਹਾਂ ਨੇ ਹਿੰਦੀ/ਪੰਜਾਬੀ ਵਿੱਚੋਂ ਆਪਣੀ ਭਾਸ਼ਾ ਦਾ ਵਿਕਲਪ ਨਹੀਂ ਚੁਣਿਆ ਸੀ)।ਪੰਜਾਬ ਸਰਕਾਰ ਦੇ ਬੀ.ਐਡ ਕਾਮਨ ਪ੍ਰਵੇਸ਼ ਪ੍ਰੀਖਿਆ ਅਤੇ ਕੇਂਦਰੀਕ੍ਰਿਤ ਕਾਉਂਸਲਿੰਗ ਨੋਟੀਫਿਕੇੇਸ਼ਨ ਅਨੁਸਾਰ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਦੇ ਅੰਕ 25% (150 ਵਿਚੋਂ 38 ਅੰਕ), ਅਤੇ ਐਸ.ਸੀ ਅਤੇ ਐਸ.ਟੀ. ਸ਼੍ਰੇਣੀ ਦੇ ਉਮੀਦਵਾਰਾਂ ਲਈ 20% (150 ਵਿਚੋਂ 30 ਅੰਕ) ਹਨ।ਵਿਦਿਆਰਥੀ ਰੈਫਰੈਂਸ ਐਪਲੀਕੇਸ਼ਨ ਆਈ.ਡੀ ਦੇ ਨਾਲ ਪੋਰਟਲ `ਤੇ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।
ਕੋਆਰਡੀਨੇਟਰ ਪ੍ਰੋ: ਅਮਿਤ ਕੌਟਸ ਨੇ ਦੱਸਿਆ ਕਿ ਕੁੱਲ 17382 ਉਮੀਦਵਾਰਾਂ ਵਿਚੋਂ 2795 ਪੁਰਸ਼ ਅਤੇ 14557 ਮਹਿਲਾ ਉਮੀਦਵਾਰ ਹਨ।ਕੁੱਲ 2795 ਪੁਰਸ਼ ਉਮੀਦਵਾਰਾਂ ਵਿਚੋਂ 2784 ਪੁਰਸ਼ ਉਮੀਦਵਾਰਾਂ ਨੇ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ; ਅਤੇ ਕੁੱਲ 14557 ਮਹਿਲਾ ਉਮੀਦਵਾਰਾਂ ਵਿਚੋਂ 14511 ਮਹਿਲਾ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ।
ਉਨ੍ਹਾਂ ਦੱਸਿਆ ਕਿ ਅੰਜ਼ਲੀ ਅਗਰਵਾਲ (ਰੋਲ ਨੰਬਰ 18558) ਨੇ 150 ਵਿਚੋਂ 124 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਨੂਰਪ੍ਰੀਤ ਕੌਰ (11457), ਰਸ਼ਮੀਤ ਕੌਰ (14327), ਹਰਸਿਮਰਤ ਕੌਰ ਤੂਰ (50259), ਕੋਮਲ ਸ਼ਰਮਾ (12491) ਅਤੇ ਸ਼ਾਲੀ (12409) ਅਤੇ ਗੁਰਬੀਰ ਸਿੰਘ (18664) ਨੇ ਕ੍ਰਮਵਾਰ 123,123,122,121,121 ਅਤੇ 121 ਅੰਕ ਪ੍ਰਾਪਤ ਕਰਕੇ ਚੋਟੀ ਦੇ ਉਮੀਦਵਾਰਾਂ ਵਿਚ ਸ਼ਾਮਲ ਹਨ।
ਪ੍ਰੋ. ਅਮਿਤ ਕੌਟਸ ਨੇ ਨਤੀਜਾ ਘੋਸ਼ਿਤ ਕਰਦਿਆਂ ਯੋਗ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ 12 ਉਮੀਦਵਾਰਾਂ ਨੂੰ ਬੇਨਤੀ ਕੀਤੀ ਜਿਨ੍ਹਾਂ ਦੇ ਨਤੀਜੇ ਆਉਣੇ ਹਨ, ਉਹ ਲੋੜੀਂਦੇ ਦਸਤਵੇਜ਼ ਜਮ੍ਹਾਂ ਕਰਵਾਉਣ।ਬੀ.ਐਡ ਕੋਰਸ ਵਿਚ ਦਾਖਲੇ ਲਈ ਕੇਂਦਰੀਕ੍ਰਿਤ ਕਾਉਂਸਲਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਅਪਡੇਟ ਸੂਚਨਾ ਨਿਯਮਿਤ ਤੌਰ `ਤੇ ਦਾਖਲਾ ਸਾਈਟ http://punjabbedadmissions.gndu.ac.in ਤੇ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ 9 ਤੋਂ 20 ਅਗਸਤ 2023 ਤੱਕ ਯੋਗਤਾ ਡਿਗਰੀ ਅੰਕਾਂ ਨੂੰ ਅਪਡੇਟ ਕਰ ਸਕਦੇ ਹਨ ਅਤੇ 9 ਤੋਂ 18 ਅਗਸਤ 2023 ਤੱਕ ਆਪਣੇ ਪ੍ਰਮੁੱਖ ਵਿਸ਼ਿਆਂ ਅਤੇ ਕਾਲਜਾਂ ਦੀ ਤਰਜ਼ੀਹ ਲਈ ਆਨਲਾਈਨ ਭਰ ਸਕਦੇ ਹਨ।ਵਿਦਿਆਰਥੀਆਂ ਦੀ ਸਹੂਲਤ ਲਈ ਕਾਉਂਸਲਿੰਗ ਲਈ ਯੋਗ ਕਾਲਜਾਂ ਦੀ ਸੂਚੀ ਦੇ ਨਾਲ-ਨਾਲ ਸੀਟਾਂ ਦੀ ਗਿਣਤੀ ਅਤੇ ਉਹਨਾਂ ਬਾਰੇ ਸੂਚਨਾ (ਗਵਰਨਮੈੈਂਟ, ਗਵਰਨਮੈਂਟ ਏਡਿਡ ਅਤੇ ਸੈਲਫ ਫਾਈਨਾਂਸਡ) ਵੀ ਦਾਖਲਾ ਵੈਬਸਾਈਟ `ਤੇ ਅਪਲੋਡ ਕੀਤੀ ਗਈ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …