
ਬਠਿੰਡਾ, 21 ਮਾਰਚ (ਜਸਵਿੰਦਰ ਸਿੰਘ ਜੱਸੀ )- ਪੰਜਾਬ ਖੇਤੀਬਾੜੀ ਯੁਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ ਵਿਖੇ ਲਗਾਏ ਗਏ ਮੇਲੇ ਵਿੱਚ ਬਠਿੰਡਾ ਤੇ ਨੇੜਲੇ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਤੋਂ ਇਲਾਵਾ ਔਰਤਾਂ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਖੇਤੀ ਅਤੇ ਕਿਸਾਨੀ ਨਾਲ ਸੰਬੰਧਤ ਸਟਾਲ ਲਗਾਏ ਗਏ ਅਤੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਸਰਕਾਰੀ ਮੁੱਲ ਤੇ ਸੁਧਰੇ ਹੋਏ ਬੀਜ ਦਿੱਤੇ ਗਏ ਅਤੇ ਖੇਤੀ ਨਾਲ ਸੰਬੰਧਤ ਨਵੀਂ ਤਕਨੀਕ ਦੀਆਂ ਮਸ਼ੀਨਾਂ ਖਿੱਚ ਦਾ ਕੇਂਦਰ ਬਣੀਆਂ। ਮੇਲੇ ਦਾ ਉਦਘਾਟਨ ਮੈਡਮ ਕਰਮਜੀਤ ਕੌਰ ਦਾਨੇਵਾਲੀਆ ਮੈਂਬਰ ਬੋਰਡ ਆਫ ਮੈਨੇਜਮੰਟ ਨੇ ਕੀਤਾ, ਉਨਾਂ ਨਾਲ ਡਾਕਟਰ ਜਸਪਾਲ ਸਿੰਘ ਗਿੱਲ ਆਦਿ ਹਾਜਰ ਸਨ।
Punjab Post Daily Online Newspaper & Print Media