Thursday, May 23, 2024

ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀ ਰਾਮਇੰਦਰ ਸਿੰਘ ਨੇ ਪੰਜਾਬ ਸਟੇਟ ਸਕੇਟਿੰਗ ਲਈ ਕੀਤਾ ਕੁਆਲੀਫਾਈ

ਸੰਗਰੂਰ, 1 ਸੰਤਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਰਾਮਇੰਦਰ ਸਿੰਘ ਪੁੱਤਰ ਮੰਗੂ ਸਿੰਘ / ਮਾਤਾ ਹਰਮੀਤ ਕੌਰ ਨੇ ਹੋਏ ਜਿਲ਼੍ਹਾ ਸਕੇਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਇਲਾਕੇ, ਸਕੂਲ ਦੇ ਅਧਿਆਪਕਾ, ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਰਾਮਇੰਦਰ ਸਿੰਘ ਅੰਡਰ 19 ਸਕੇਟਿੰਗ ਗੇਮ ਪੰਜਾਬ ਲਈ ਚੁਣਿਆ ਗਿਆ ਹੈ।ਉਸ ਦਾ ਸਕੂਲ ਪੁਹੰਚਣ ‘ਤੇ ਚੇਅਰਮੈਨ ਸੰਜੈ ਸਿੰਗਲਾ, ਪ੍ਰਿੰਸੀਪਲ ਤਰੁਨਾ ਅਰੋੜਾ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਰਾਮਇੰਦਰ ਸਿੰਘ ਅਤੇ ਉਸ ਦੇ ਮਾਪਿਆ ਦਾ ਸਨਮਾਨ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਤਰੁਨਾ ਅੋਰੜਾ ਨੇ ਕਿਹਾ ਕਿ ਖੇਡਾਂ ਬੱਚੇ ਦੇ ਮਨੋਬਲ ਨੂੰ ਉਚਾ ਕਰਦੀਆਂ ਹਨ।ਉਹਨਾਂ ਨੇ ਸਕੂਲ ਦੇ ਕੋਚ ਅਤੇ ਸਮੱਚੇ ਸਟਾਫ ਅਤੇ ਮਾਪਿਆ ਨੂੰ ਵਧਾਈ ਦਿੰਦੇ ਹੋਏ ਕਿਹਾ ਉਹ ਉਮੀਦ ਕਰਦੇ ਹਨ ਕਿ ਇਹ ਬੱਚਾ ਨੈਸ਼ਨਲ ਲੇਵਲ ਤੱਕ ਗੋਲਡ ਮੈਡਲ ਲੈ ਕੇ ਆਵੇਗਾ।ਇਸ ਸਮੇਂ ਸਕੂਲ ਦੇ ਸਾਰੇ ਅਧਿਆਪਕ ਵੰਦਨਾ, ਸੁਰਭੀ, ਮਮਤਾ, ਗੋਬਿੰਦ, ਸਰਬਜੀਤ, ਮਨਪ੍ਰੀਤ, ਮਨਦੀਪ, ਚਿੰਕੀ, ਹਰਪ੍ਰੀਤ, ਮਾਇਆ, ਸੰਦੀਪ, ਨਿਸ਼ੂ, ਚਰਨਜੀਤ, ਰਾਜਿੰਦਰ, ਅਸ਼ੋਕ, ਡੀ.ਪੀ.ਈ ਅਲਕਾ, ਕਮਲ ਆਦਿ ਮੌਜ਼ੂਦ ਸਨ।

Check Also

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ …