Wednesday, December 4, 2024

ਦਾ ਮਿਲੇਨਿਅਮ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਨਾਟਸ਼ਾਲਾ ‘ਚ ਵੇਖਿਆ ਨਾਟਕ ‘ਸਾਕਾ ਜਲਿਆਂਵਾਲਾ ਬਾਗ’

ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸ਼ੁੱਕਰਵਾਰ ਨੂੰ ਦਾ ਮਿਲੇਨਿਅਮ ਸਕੂਲ ਦੇ ਵਿਦਿਆਰਥੀ ਨਾਟਕ ‘ਸਾਕਾ ਜਲਿਆਂਵਾਲਾ ਬਾਗ’ ਵੇਖਣ ਪੁੱਜੇ।ਸਕੂਲ ਵਾਇਸ ਪ੍ਰਿੰਸੀਪਲ ਨੰਦਿਨੀ ਮਲਹੋਤਰਾ ਸਕੂਲ ਸਟਾਫ ਦੇ ਨਾਲ ਮੌਜ਼ੂਦ ਸਨ।ਨਾਟਸ਼ਾਲਾ ਸੰਸਥਾ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਨਾਟਕ ਵਿੱਚ ਸਾਫ਼ ਸੁਥਰੇ ਅਤੇ ਕੁਸ਼ਲ ਪ੍ਰਦਰਸ਼ਨ ਦੇ ਜ਼ਰੀਏ ਅੱਜ ਦੀ ਜਵਾਨ ਪੀੜ੍ਹੀ ਨੂੰ ਇਤਹਾਸਕ ਪੱਖਾਂ ਅਤੇ ਸੱਚਾਈ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਸ ਭਿਆਨਕ ਜ਼ੁਲਮ ਦੀ ਸ਼ੁਰੂਆਤ ਅਤੇ ਕਾਰਣਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ।ਨਾਟਸ਼ਾਲਾ ਦੇ ਮੁਖੀ ਅਤੇ ਉਘੇ ਨਿਰਦੇਸ਼ਕ ਜਤਿੰਦਰ ਬਰਾੜ ਨੇ ਕਿਹਾ ਨਾਟਕ ਵਿੱਚ ਕੁੱਝ ਅਜਿਹੇ ਪਹਿਲੂਆਂ ਨੂੰ ਉਜਾਗਾਰ ਕੀਤਾ ਹੈ, ਜੋ ਸਾਨੂੰ ਕਿਤਾਬਾਂ ਵਿੱਚ ਵੀ ਨਹੀਂ ਮਿਲ ਸਕਦੇ।ਨਾਟਕ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਥਿਏਟਰ ਦੇ ਜ਼ਰੀਏ ਇਤਹਾਸ ਦੀ ਜਾਣਕਾਰੀ ਦੇਣਾ ਸੀ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …