Saturday, July 27, 2024

ਜਿਲ੍ਹਾ ਪਠਾਨਕੋਟ ‘ਚ ਡਿਪਟੀ ਕਮਿਸ਼ਨਰ ਵਲੋਂ ਖੇਡਾਂ ਵਤਨ ਅਧੀਨ ਬਲਾਕ ਪੱਧਰੀ ਖੇਡਾਂ ਦਾ ਸੁਭਅਰੰਭ

ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ 1 ਸਤੰਬਰ 2023 ਤੋਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਸ ਅਧੀਨ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ ਸ਼ਾਹਪੁਰਕੰਡੀ ਅਤੇ ਬਲਾਕ ਘਰੋਟਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਦਾ ਸੁਭਅਰੰਭ ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਕੀਤਾ।
ਤੇਜਦੀਪ ਸਿੰਘ ਸੈਣੀ ਐਸ.ਡੀ.ਐਮ ਧਾਰ ਕਲਾ੍ਹ, ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਰਾਜੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਯੁਧਬੀਰ ਸਿੰਘ ਡੀ.ਡੀ.ਪੀ.ਓ ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਯਸਪਾਲ ਸਿੰਘ ਤਹਿਸੀਲਦਾਰ ਧਾਰਕਲ੍ਹਾ, ਅਰੁਣ ਸ਼ਰਮਾ ਜਿਲ੍ਹਾ ਸਪੋਰਟਸ ਕੋਆਰਡੀਨੇਟਰ, ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ, ਪ੍ਰਿੰਸੀਪਲ ਕੁਸਮ, ਪ੍ਰਿੰਸੀਪਲ ਨੀਰੂ ਕਟੋਚ, ਸੁਭਾਸ ਭੱਟ, ਅਜੀਤ ਸਿੰਘ, ਕੁਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਹਰੀਸ਼ ਕੁਮਾਰ, ਅਮਰਜੀਤ ਸਿੰਘ, ਰਜਨੀ ਸੈਣੀ, ਪਰਵੀਨ ਬਾਲਾ, ਮਨਜੀਤ ਸਿੰਘ, ਰਾਣੋ ਦੇਵੀ, ਸੰਜੀਵ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਪਹਿਲੇ ਦਿਨ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ ਸਾਹਪੁਰਕੰਡੀ ਵਿਖੇ ਵਰਗ-14 ਅਤੇ 17 ਅਧੀਨ ਲੜਕੇ/ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ।ਵਰਗ-14 ਵਿੱਚ ਲੜਕੇ ਵਿੱਚ ਖੋ-ਖੋ ਵਿੱਚ ਐਮ.ਸੀ.ਐਸ ਪਠਾਨਕੋਟ ਦੀ ਟੀਮ ਪਹਿਲੇ ਨੰਬਰ ‘ਤੇ ਅਤੇ ਸੈਨਿਕ ਪਬਲਿਕ ਸਕੂਲ ਬੁੰਗਲ ਦੀ ਟੀਮ ਦੁਸਰੇ ਨੰਬਰ ‘ਤੇ ਰਹੀ, ਰਸਾਕੱਸੀ ਵਿੱਚ ਸਰਕਾਰੀ ਮਾਡਲ ਸਕੂਲ ਸਾਹਪੁਰਕੰਡੀ ਟਾਊਨਸਿਪ ਦੀ ਟੀਮ ਪਹਿਲੇ ਨੰਬਰ ਤੇ ਅਤੇ ਧਾਰ ਖੁਰਦ ਦੀ ਟੀਮ ਦੂਸਰੇ ਨੰਬਰ ‘ਤੇ ਰਹੀ, 600 ਮੀਟਰ ਰੇਸ ਵਿੱਚ ਨਾਵੇਦ ਨੇ ਪਹਿਲਾ, ਸੰਯਮ ਨੇ ਦੂਸਰਾ ਅਤੇ ਅਭਿਸ਼ੇਕ ਸ਼ਰਮਾ ਨੇ ਤੀਸਰਾ ਸਥਾਨ, ਲਾਂਗ ਜੰਪ ਵਿੱਚ ਅਭਿਸ਼ੇਕ ਨੇ ਪਹਿਲਾ, ਸੰਯਮ ਨੇ ਦੂਸਰਾ ਅਤੇ ਹਰਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਸ਼ਾਟਪੁਟ ਵਿੱਚ ਰੀਤਿਕਾ ਸ਼ਰਮਾ ਨੇ ਪਹਿਲਾ, ਦਿਵਿਆਂਗ ਮਾਨਕੋਟੀਆ ਨੇ ਦੂਸਰਾ ਅਤੇ ਤਨਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਹੀ ਤਰ੍ਹਾਂ ਵਰਗ-14 ਅਧੀਨ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸੈਨਿਕ ਪਬਲਿਕ ਸਕੂਲ ਬੁੰਗਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਥਰਿਆਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਰਸਾਕੱਸੀ ਵਿੱਚ ਸਰਕਾਰੀ ਮਾਡਲ ਸਕੂਲ ਸ਼ਾਹਪੁਰਕੰਡੀ ਟਾਊਨਸਿਪ ਨੇ ਪਹਿਲਾ ਅਤੇ ਐਮ.ਸੀ.ਐਸ ਪਠਾਨਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਲਾਂਗਜੰਪ ਵਿੱਚ ਨੇਹਾ ਨੇ ਪਹਿਲਾ, ਜਾਨਵੀ ਨੇ ਦੂਸਰਾ ਅਤੇ ਰੁਵੀਨਾ ਨੇ ਤੀਸਰਾ ਸਥਾਨ, 600 ਮੀਟਰ ਰੇਸ ਵਿੱਚ ਨੇਹਾ ਨੇ ਪਹਿਲਾ, ਕੋਮਲ ਨੇ ਦੂਸਰਾ ਅਤੇ ਮਾਨਵੀ ਦੇਵੀ ਨੇ ਤੀਸਰਾ ਸਥਾਨ, ਸ਼ਾਟਪੁੱਟ ਵਿੱਚ ਪੀਹੂ ਪਹਿਲੇ ਨੰਬਰ ‘ਤੇ ਰਹੀ।ਖੇਡਾਂ ਵਤਨ ਪੰਜਾਬ ਦੀਆਂ ਅਧੀਨ ਪਹਿਲੇ ਦਿਨ ਵੱਖ ਵੱਖ ਅੱਠ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਜਿਕਰਯੋਗ ਹੈ ਕਿ ਡਿਪਟੀ ਕਮਿਸਨਰ ਨੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵਲੋਂ ਸਾਰੇ ਸਟਾਫ ਨੂੰ ਵੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਵੱਲੋਂ ਖੇਡਾਂ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈੇ।
ਅੰਤ ਵਿੱਚ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਵਲੋਂ ਇੱਕ ਯਾਦਗਾਰ ਚਿੰਨ੍ਹ ਭੇਂਟ ਕਰਕੇ ਮੁੱਖ ਮਹਿਮਾਨ ਡਿਪਟੀ ਕਮਿਸਨਰ ਪਠਾਨਕੋਟ ਨੂੰ ਸਨਮਾਨਿਤ ਕੀਤਾ ਗਿਆ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …