ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਟਰੇਰੀ ਕਲੱਬ ਵੱਲੋਂ ਪ੍ਰਸਿੱਧ ਲੇਖਕ ਡਾ. ਸੰਜੀਵ ਚੋਪੜਾ ਨਾਲ ਵਿਸ਼ੇਸ਼ ਮਿਲਣੀ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ।ਇਹ ਸਮਾਗਮ ਡਾ. ਚੋਪੜਾ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ, “ਵੁਈ ਦ ਪੀਪਲ ਆਫ਼ ਦ ਸਟੇਟਸ ਆਫ਼ ਭਾਰਤ” `ਤੇ ਕੇਂਦਰਿਤ ਸੀ।ਇਸ ਵਿਸ਼ੇਸ਼ ਮਿਲਣੀ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਡਾ. ਚੋਪੜਾ ਦੇ ਭਾਰਤ ਦੇ ਇਤਿਹਾਸਕ ਅਤੇ ਸੱਭਿਆਚਾਰਕ ਪਹਿਲੂਆਂ ਬਾਰੇ ਵਿਚਾਰ ਜਾਨਣ ਦਾ ਮੌਕਾ ਮਿਲਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਯੂਬੀ ਗਿੱਲ ਨੇ ਲੇਖਕ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਮਨੀਤ ਕੌਰ ਨੇ ਉਨ੍ਹਾਂ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਨੇ “ਭਾਰਤ” ਸ਼ਬਦ ਦੇ ਇਤਿਹਾਸਕ ਅਧਾਰਾਂ ਅਤੇ ਸਮੇਂ ਦੇ ਨਾਲ ਇਸ ਦੇ ਵਿਕਾਸ ਸਬੰਧੀ ਖੋਜ਼ ਕਾਰਜ ਦੱਸਿਆ।
ਡਾ. ਚੋਪੜਾ ਨੇ ਭਾਰਤ ਦੇ ਨਕਸ਼ਿਆਂ ਦੇ ਇਤਿਹਾਸ ਬਾਰੇ ਦਿਲਚਸਪ ਜਾਣਕਾਰੀ ਪ੍ਰਦਾਨ ਸਾਂਝੀ ਕੀਤੀ। ਉਨ੍ਹਾਂ ਭਾਰਤ ਦੀਆਂ ਸਰਹੱਦਾਂ ਦੇ ਵਿਕਾਸ ਅਤੇ “ਭਾਰਤ” ਸ਼ਬਦ ਦੇ ਉਭਾਰ ਨੂੰ ਇੱਕ ਪ੍ਰਮੁੱਖ ਪਛਾਣਕਰਤਾ ਵਜੋਂ ਪੇਸ਼ ਕੀਤਾ।ਸੈਸ਼ਨ ਦੌਰਾਨ ਡਾ. ਚੋਪੜਾ ਨੇ ਹਾਜ਼ਰ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਹੋਰ ਵੱਖ ਵੱਖ ਨੁਕਤਿਆਂ ਨੂੰ ਸਾਂਝਾ ਕੀਤਾ।
ਸਮਾਪਤ ਸੈਸ਼ਨ ਦੌਰਾਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਉਜਲ ਜੀਤ, ਨੇ ਰਸਮੀ ਤੌਰ `ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਡਾ. ਚੋਪੜਾ ਵੱਲੋਂ ਸਾਂਝੇ ਕੀਤੇ ਨੁਕਤਿਆਂ ਤੋਂ ਲਾਭ ਲੈਣ ਲਈ ਪ੍ਰੇਰਨਾ ਕੀਤੀ।ਉਨ੍ਹਾਂ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਦਾ ਵੀ ਇਸ ਮੌਕੇ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਇਸ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਹੋਇਆ।ਇਸ ਲੇਖਕ ਮਿਲਣੀ ਵਿੱਚ ਡਾ. ਸੰਜੀਵ ਚੋਪੜਾ ਦੇ ਵਿਦਵਤਾ ਭਰਪੂਰ ਭਾਸ਼ਣ ਰਾਹੀਂ ਭਾਰਤ ਦੇ ਇਤਿਹਾਸਕ ਅਤੇ ਸੱਭਿਆਚਾਰਕ ਪਹਿਲੂਆਂ ਵਿੱਚ ਡੂੰਘੀ ਦਿਸ਼ਾ ਵਿਚ ਜਾਨਣ ਦੀ ਜਾਗਰੂਕਤਾ ਵੀ ਪੈਦਾ ਹੋਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …