Saturday, July 27, 2024

ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਖੇਤੀਬਾੜੀ ਮਸ਼ੀਨਾਂ ‘ਤੇ ਸਬਸਿਡੀ ਦਾ ਡਰਾਅ ਕੱਢਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਵਾਲੀਆਂ ਖੇਤੀਬਾੜੀ ਮਸ਼ੀਨਾਂ ‘ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲਾ ਪੱਧਰੀ ਕਾਰਜ਼ਕਾਰੀ ਕਮੇਟੀ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਗਿਆ।
ਡਾ. ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਵਲੋਂ ਸੀ.ਆਰ.ਐਮ ਸਕੀਮ ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ੳਗਰਿਮੳਚਹਿਨੲਰੇਪਬ.ਚੋਮ ‘ਤੇ ਪ੍ਰਾਪਤ ਅਰਜ਼ੀਆਂ ਨੂੰ ਵਿਭਾਗ ਵਲੋਂ ਪ੍ਰ੍ਰਪਤ ਟੀਚਿਆਂ ਅਨੁਸਾਰ ਡਰਾਅ ਕੱਢਦੇ ਹੋਏ ਪਹਿਲੇ ਚਰਨ ਵਿੱਚ ਵਿਅਕਤੀਗਤ ਕਿਸਨਾਂ ਦੀਆਂ ਕੁੱਲ 778 ਮਸ਼ੀਨਾਂ, ਜਿਸ ਵਿੱਚ 360 ਸੁਪਰ ਸੀਡਰ, 202 ਸਰਫੇਸ ਸੀਡਰ, 87 ਜ਼ੀਰੋ ਸੀਡ ਡਰਿਲ, 3 ਸਮਾਟ ਸੀਡਰ, 1 ਹੈਪੀ ਸੀਡਰ, 3 ਮਲਚਰ, 3 ਪਲਟਾਵੇ ਹੱਲ, 8 ਰੋਟਰੀ ਸਲੈਸ਼ਰ (ਕਟਰ), 5 ਪੈਡੀ ਸਟਰਾਅ ਚੋਪਰ, 3 ਕਰਾਪ ਮਸ਼ੀਨਾਂ, 1 ਸੂਪਰ ਐਸ.ਐਮ.ਐਸ, 51 ਬੇਲਰ ਅਤੇ 51 ਰੀਪਰ ਮਸ਼ੀਨਾਂ ਨੂੰ ਆਨਲਾਈਨ ਪ੍ਰਵਾਨਗੀ ਦਿੱਤੀ ਗਈ ਹੈ।ਇਸ ਦੇ ਨਾਲ 6 ਸਹਿਕਾਰੀ ਸਭਾਵਾਂ, 9 ਪੰਚਾਇਤਾਂ, 2 ਰਜਿਸਟਰ ਫਾਰਮਰ ਗਰੁੱਪ (ਐਸ.ਸੀ ਕੈਟਾਗਰੀ) ਅਤੇ 1 ਵਿਅਕਤੀਗਤ ਕਿਸਾਨ ਕਸਟਮ ਹਾਇਰਿੰਗ ਸੈਂਟਰ ਵਜੋਂ (ਐਸ.ਸੀ ਕੈਟਾਗਰੀ) ਦੀਆਂ ਕੁੱਲ 60 ਮਸ਼ੀਨਾ ਨੂੰ ਵੀ ਆਨਲਾਇਨ ਪ੍ਰਵਾਨਗੀ ਜਾਰੀ ਕੀਤੀ ਗਈ ਹੈ।ਉਹਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਵਾਲੀਆਂ ਮਸ਼ੀਨਾਂ ਨਾਲ ਪਰਾਲੀ ਨੂੰ ਅ ਗ ਲਗਾਏ ਬਿਨਾਂ ਹੀ ਕਣਕ ਦੀ ਬਿਜ਼ਾਈ ਕਰਨ।ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਜ: ਮਨਦੀਪ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦੇ ਅੰਦਰ ਅੰਦਰ ਮਸ਼ੀਨਾਂ ਖਰੀਦਣ ਦਾ ਸਮਾਂ ਦਿੱਤਾ ਗਿਆ ਹੈ।ਵਾਧੂ ਸਕੀਮ ਸਬੰਧੀ ਜਾਣਕਾਰੀ ਲਈ ਕਿਸਾਨ ਆਨਲਾਇਨ ਪੋਰਟਲ, ਦਫਤਰ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਅੰਮ੍ਰਿਤਸਰ ਜਾਂ ਖੇਤੀਬਾੜੀ ਬਲਾਕ ਦਫਤਰਾਂ ਨਾਲ ਰਾਬਤਾ ਕਰ ਸਕਦੇ ਹਨ। ਮੀਟਿੰਗ ਦੌਰਾਨ ਸਨਦੀਪ ਮਲਹੋਤਰਾ ਜਿਲ੍ਹਾ ਪੰਚਾਇਤ ਵਿਕਾਸ ਅਫਸਰ, ਸੁਨੀਲ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ, ਅਗਾਂਹਵਾਧੂ ਕਿਸਾਨ ਸ਼ੁਬੇਗ ਸਿੰਘ ਪਿੰਡ ਮੱਲੂਨੰਗਲ ਬਲਾਕ ਹਰਸ਼ਾ ਛੀਨਾ, ਡਾ. ਤਜਿੰਦਰ ਸਿੰਘ ਖੇਤੀਬਾੜੀ ਅਫਸਰ, ਡਾ. ਰਮਨ ਕੁਮਾਰ ਖੇਤੀਬਾੜੀ ਅਫਸਰ, ਡਾ. ਪਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਜੂਨੀਅਰ ਟੈਕਨੀਸ਼ੀਅਨ ਰਣਜੀਤ ਸਿੰਘ ਅਤੇ ਨਗੀਨਾ ਯਾਸਵ ਹਾਜ਼ਰ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …