Saturday, December 21, 2024

ਸ਼ੇਖ਼ ਫ਼ਰੀਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਮਤਿ ਸਮਾਗਮ ਦਾ ਆਯੋਜਨ

ਸੰਗਰੂਰ, 25 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਪ੍ਰਚਾਰਕ, ਰਾਗੀ, ਗ੍ਰੰਥੀ ਸਭਾ ਦੇ ਸਹਿਯੋਗ ਨਾਲ ਸ਼ੇਖ ਫਰੀਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਜਗਤਾਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਪ੍ਰੀਤ ਅਤੇ ਕੁਲਬੀਰ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ।ਭਾਈ ਭੋਲਾ ਸਿੰਘ ਹੈਡ ਗ੍ਰੰਥੀ ਅਤੇ ਇਸਤਰੀ ਸਤਿਸੰਗ ਸਭਾ ਵਲੋਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਉਪਰੰਤ ਹੋਏ ਕੀਰਤਨ ਦਰਬਾਰ ਵਿੱਚ ਭਾਈ ਸਵਰਨ ਸਿੰਘ ਜੋਸ਼ ਅਤੇ ਭਾਈ ਗੁਰਧਿਆਨ ਸਿੰਘ, ਤਰਨਜੀਤ ਸਿੰਘ ਦੇ ਜਥਿਆਂ ਨੇ ਭਗਤ ਫ਼ਰੀਦ ਜੀ ਦੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਫ਼ਰੀਦ ਜੀ ਦੇ ਸਲੋਕਾਂ ਵਿਚੋਂ ਮਨੁੱਖਾ ਜਨਮ, ਆਦਰਸ਼, ਪ੍ਰਭੂ ਮਿਲਾਪ ਆਦਿ ਦੀਆਂ ਮਿਲਦੀਆਂ ਪ੍ਰੇਰਨਾਵਾਂ ਦਾ ਜਿਕਰ ਕੀਤਾ।ਸਮਾਗਮ ਲਈ ਗੁਰਮਤਿ ਰਾਗੀ ਗ੍ਰੰਥੀ ਸਭਾ ਵਲੋਂ ਗੁਰਪ੍ਰੀਤ ਸਿੰਘ ਰਾਮਪੁਰਾ, ਕੁਲਵੰਤ ਸਿੰਘ ਬੁਰਜ, ਮਲਕੀਤ ਸਿੰਘ, ਪਰਮਿੰਦਰ ਸਿੰਘ, ਪਲਵਿੰਦਰ ਸਿੰਘ ਤੋਂ ਇਲਾਵਾ ਸੁਖਪਾਲ ਸਿੰਘ ਗਰੇਵਾਲ, ਹਰਮਨਜੋਤ ਸਿੰਘ ਹੈਰੀ, ਭਰਪੂਰ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਗੋਪੀ, ਚਰਨਕਮਲ ਸਿੰਘ ਸ਼ੇਖੋਂ, ਜਤਿੰਦਰ ਪਾਲ ਸਿੰਘ ਟੀਟੂ, ਸਮਰਪ੍ਰੀਤ ਸਿੰਘ, ਰਾਜ ਕੁਮਾਰ ਰਾਜੂ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵਲੋਂ ਭਾਈ ਸਤਵਿੰਦਰ ਸਿੰਘ ਭੋਲਾ ਅਤੇ ਭਾਈ ਗੁਰਧਿਆਨ ਸਿੰਘ ਵਲੋਂ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦੀ ਰਸਮ ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵੰਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਦੇ ਨਾਲ ਹਮੀਰ ਸਿੰਘ, ਹਰਪ੍ਰੀਤ ਸਿੰਘ, ਕੁਲਬੀਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਵਿੰਦਰ ਸਿੰਘ ਸਾਹਨੀ, ਰਾਜਿੰਦਰ ਸਿੰਘ ਟੁਰਨਾ ਨੇ ਨਿਭਾਈ।
ਇਸ ਮੌਕੇ ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਇਸਤਰੀ ਸਤਿਸੰਗ ਸਭਾਵਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਸਵਰਨ ਕੌਰ, ਪਰਵਿੰਦਰ ਕੌਰ, ਗੁੱਡੀ ਭੈਣ ਜੀ, ਸੁਰਿੰਦਰ ਕੌਰ, ਸਤਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਸਿਮਰਨ ਕੌਰ, ਕੁਲਵਿੰਦਰ ਕੌਰ ਢੀਂਗਰਾ, ਦਲਜੀਤ ਕੌਰ, ਮਨਜਿੰਦਰ ਕੌਰ, ਸ਼ਕੁੰਤਲਾ ਦੇਵੀ, ਚੰਚਲ ਰਾਣੀ, ਗੀਤਾ ਰਾਣੀ, ਗੁਰਮੀਤ ਸਿੰਘ ਨਾਗੀ, ਗੁਰਵਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਹਰਜੀਤ ਸਿੰਘ ਢੀਂਗਰਾ, ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋ-ਆਪ ਬੈਂਕ, ਸੁਰਿੰਦਰ ਪਾਲ ਸਿੰਘ ਪੱਪੂ, ਗੁਰਨਾਮ ਸਿੰਘ, ਹਰਵਿੰਦਰ ਸਿੰਘ ਕੋਹਲੀ, ਮਾਲਵਿੰਦਰ ਸਿੰਘ, ਇੰਦਰਜੀਤ ਸਿੰਘ ਸੋਢੀ, ਰਵਿੰਦਰ ਸਿੰਘ (ਮੋਹਨ ਜਨਰਲ ਸਟੋਰ) ਪਰਵੀਨ ਕੁਮਾਰ, ਦੇਵਰਾਜ, ਦਵਿੰਦਰ ਸਿੰਘ, ਲਾਲ ਸਿੰਘ ਲਾਲੀ ਸਮਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …