Saturday, December 21, 2024

ਐਨ.ਐਸ.ਐਸ ਸਮਾਜ ਸੇਵਾ ਦੀ ਪਹਿਲੀ ਪੌੜੀ -ਪ੍ਰਿੰਸੀਪਲ ਯਾਦਵਿੰਦਰ ਸਿੰਘ

ਸੰਗਰੂਰ, 25 ਸਤੰਬਰ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਕ ਵਲੋਂ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿਚ ਐਨ.ਐਸ.ਐਸ ਦਿਵਸ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ।ਯਾਦਵਿੰਦਰ ਸਿੰਘ ਪ੍ਰਿੰਸੀਪਲ ਸੰਤ ਅਤਰ ਸਿੰਘ ਬਹੁਤਕਨੀਕੀ ਸਰਕਾਰੀ ਕਾਲਜ ਬਡਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਕਹਿੰਦਿਆਂ ਕੌਮੀ ਸੇਵਾ ਯੋਜਨਾ ਇਕਾਈ ਦੇ ਵਲੰਟੀਅਰਾਂ ਵਲੋਂ ਸਮੇਂ-`ਸਮੇਂ ‘ਤੇ ਸਕੂਲ ਦੀ ਸੁੰਦਰਤਾ, ਸਮਾਜਿਕ ਬੁਰਾਈਆਂ ਖਿਲਾਫ਼, ਵਾਤਾਵਰਣ ਚੇਤਨਾ, ਮਾਨਵਤਾ ਦੀ ਸੇਵਾ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕੌਮੀ ਸੇਵਾ ਯੋਜਨਾ ਦੇ ਪਿਛੋਕੜ ਤੇ ਇਤਿਹਾਸ ਬਾਰੇ ਵੀ ਵਲੰਟੀਅਰਾਂ ਨੂੰ ਜਾਣੂ ਕਰਵਾਇਆ।ਵਲੰਟੀਅਰਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕਿਹਾ ਕਿ ਐਨ.ਐਸ.ਐਸ ਨਾਲ ਜੁੜ ਕੇ ਸਮਾਜ ਸੇਵਾ ਕਰਨੀ ਹਰ ਇੱਕ ਵਿਅਕਤੀ ਦੇ ਬਸ ਦੀ ਗੱਲ ਨਹੀਂ ਕਿਉਂਕਿ ਇਹ ਇਕ ਨਿਰਸਵਾਰਥ ਵਾਲੀ ਸੇਵਾ ਹੈ।ਇਸ ਮੁਹਿੰਮ ਨਾਲ ਜੁੜ ਕੇ ਅਸੀਂ ਆਪਣੀ ਸ਼ਖ਼ਸੀਅਤ ਉਸਾਰੀ ਕਰ ਸਕਦੇ ਹਾਂ ਜਿਸਦਾ ਸਾਡੇ ਭਵਿੱਖ ‘ਤੇ ਉਸਾਰੂ ਅਸਰ ਪੈਂਦਾ ਹੈ।
ਵਲੰਟੀਅਰਾਂ ਨੇ ਵੱਖ ਵੱਖ ਗਰੁਪ ਬਣਾ ਕੇ ਸਕੂਲ ਦੇ ਮੁੱਖ ਦੁਆਰ, ਰਸਤਿਆਂ ਦੀ, ਡਿੱਗੇ ਹੋਏ ਦਰੱਖਤਾਂ ਦੇ ਟਾਹਣਿਆਂ, ਕਿਆਰੀਆਂ, ਬਰਾਂਡਿਆਂ ਆਦਿ ਦੀ ਸਫਾਈ ਕੀਤੀ।ਸਮਾਗਮ ਦੇ ਅੰਤ ‘ਚ ਪ੍ਰਿੰਸੀਪਲ ਨਵਰਾਜ ਕੌਰ ਨੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਮਿਸ਼ਨ ਵਿੱਚ ਲੱਗ ਕੇ ਸਕੂਲ, ਸਮਾਜ ਦੀ ਸੇਵਾ ਲਈ ਹਮੇਸ਼ਾਂ ਤਿਆਰ ਬਰ-ਤਿਆਰ ਰਹੋਗੇ।
ਇਸ ਕੈਂਪ ਦੀ ਸਫਲਤਾ ਲਈ ਗੁਰਦੀਪ ਸਿੰਘ ਲੈਕਚਰਾਰ ਪੰਜਾਬੀ, ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ, ਰਾਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਨਰੇਸ਼ ਰਾਣੀ, ਅੰਜਨ ਅੰਜ਼ੂ, ਸੁਖਵਿੰਦਰ ਕੌਰ ਮਡਾਹੜ, ਸ਼ਵੇਤਾ ਅਗਰਵਾਲ, ਸਵਿਤਾ ਵਸ਼ਿਸ਼ਟ, ਕੰਚਨ ਸਿੰਗਲਾ, ਗਗਨਜੋਤ ਕੌਰ, ਸੰਦੀਪ ਸਿੰਘ, ਵੰਦਨਾ ਰਾਣੀ,ਕਰਨੈਲ ਸਿੰਘ ਸਾਇੰਸ ਮਾਸਟਰ, ਭਰਤ ਸ਼ਰਮਾ, ਰਕੇਸ਼ ਸ਼ਰਮਾ, ਹਰਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।ਕੈਂਪ ਦੌਰਾਨ ਸਮੂਹ ਵਲੰਟੀਅਰਾਂ ਨੂੰ ਦੁੱਧ, ਬਿਸਕੁੱਟ, ਸਮੋਸਿਆਂ ਦੀ ਰਿਫਰੈਸ਼ਮੈਂਟ ਦਿੱਤੀ ਗਈ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …