Saturday, May 25, 2024

ਨਗਰ ਨਿਗਮ ਵਲੋਂ ‘ਇੱਕ ਤਰੀਕ ਇੱਕ ਘੰਟਾ ਇਕੱਠ’ ਮੁਹਿੰਮ ਤਹਿਤ ਇੱਕ ਘੰਟੇ ਦੇ ਸ਼੍ਰਮਦਾਨ ਨਾਲ ਸਫਾਈ ਦੀ ਸ਼ੁਰੂਆਤ

ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋਂ ਸਮੂਹ ਨਾਗਰਿਕਾਂ ਨੂੰ 1 ਅਕਤੂਬਰ ਨੂੰ ਸਵੇਰੇ 10.00 ਵਜੇ ਸਵੱਛਤਾ ਲਈ ਸਮੂਹਿਕ ਤੌਰ `ਤੇ 1 ਘੰਟਾ ਸ਼਼੍ਰਮਦਾਨ ਦਾਨ ਕਰਨ ਦੀ ਕੀਤੀ ਗਈ ਅਪੀਲ ਤਹਿਤ, ਜੋ ਕਿ ਗਾਂਧੀ ਜਯੰਤੀ ਦੀ ਪੂਰਵ ਸੰਧਿਆ `ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ `ਸਵੱਛ ਸ਼ਰਧਾਂਜਲੀ` ਹੋਵੇਗੀ, ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 1 ਅਕਤੂਬਰ ਯਾਨੀ ਐਤਵਾਰ ਨੂੰ ਸਵੇਰੇ 10 ਵਜੇ ਸਵੱਛਤਾ ਸਬੰਧੀ ਪ੍ਰੋਗਰਾਮ ਨਗਰ ਨਿਗਮ ਅੰਮ੍ਰਿਤਸਰ ਦੀਆਂ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਕਰਵਾਇਆ ਗਿਆ।ਜਿਸ ਵਿੱਚ ਭਾਰੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕਰ ਕੇ ਇੱਕ ਘੰਟੇ ਦਾ ਸ਼੍ਰਮਦਾਨ ਕੀਤਾ ਅਤੇ ਇਸ ਦੇ ਨਾਲ ਹੀ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਸਭ ਵਾਰਡਾਂ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ।
ਅੱਜ ਦੇ ਇਸ ਸਵੱਛਤਾ ਦਿਹਾੜੇ ਤੇ ਸ਼ਹਿਰ ਦੀਆਂ ਪੰਜੇ ਵਿਧਾਨ ਸਭਾ ਹਲਕਿਆਂ ਵਿੱਚ ਇਕੋ ਸਮੇਂ ਪੰਜ ਪ੍ਰਮੁੱਖ ਥਾਵਾਂ ‘ਤੇ ਇਹ ਪ੍ਰੋਗਰਾਮ ਰੱਖੇ ਗਏ।ਜਿਸ ਵਿੱਚ ਅੰਮ੍ਰਿਤਸਰ ਕੇਂਦਰੀ ਵਿਭਾਨ ਸਭਾ ਹਲਕਾ ਦੇ ਇਲਾਕੇ ਧਰਮ ਸਿੰਘ ਮਾਰਕੀਟ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਬੁੱਤ ਦੇ ਕੋਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਵਿਧਾਇਕ ਡਾ. ਅਜੈ ਗੁਪਤਾ ਬਤੋਰ ਮੁੱਖ ਮਹਿਮਾਨ ਸ਼ਾਮਲ ਹੋਏ, ਇਸੇ ਤਰ੍ਹਾਂ ਅੰਮ੍ਰਿਤਸਰੀ ਦੱਖਣੀ ਵਿਧਾਨ ਸਭਾ ਹਲਕਾ ਦੇ ਇਲਾਕੇ ਗੁਰਦੁਆਰਾ ਸ੍ਰੀ ਤੂਤ ਸਾਹਿਬ ਦੇ ਕੋਲ ਮੁਹਿੰਮ ਦੀ ਸ਼ੁਰੂਆਤ ਹੋਈ।ਜਿਸ ਵਿੱਚ ਵਿਧਾਇਕ ਡਾ. ਇੰਦਰਬੀਰ ਸਿੰਘ ਨਿਜ਼ਰ ਬਤੋਰ ਮੁੱਖ ਮਹਿਮਾਨ ਸ਼ਾਮਲ ਸਨ, ਅੰਮ੍ਰਿਤਸਰ ਵਿਧਾਨਸਭਾ ਹਲਕਾ ਪੂਰਬੀ ਦੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ ਨਗਰ ਨਿਗਮ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਦੇ ਇਲਾਕੇ ਅਕਾਸ਼ ਐਵਨਿਊ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮੁਹਿੰਮ ਦੇ ਮੁੱਖ ਮਹਿਮਾਨ ਸਨ ਅਤੇ ਅੰਮ੍ਰਿਤਸਰ ਪੱਛਮੀ ਵਿਧਾਨਸਭਾ ਹਲਕਾ ਦੇ ਇਲਾਕੇ ਕਬੀਰ ਪਾਰਕ ਮਾਰਕਿਟ ਵਿੱਚ ਇਸ ਸਵੱਛਤਾ ਮੁਹਿੰਮ ਦੀ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਲੋਂ ਸ਼ੁਰੂਆਤ ਕੀਤੀ ਗਈ । ਅੱਜ ਦੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਸ਼ਹਿਰ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਐਨ.ਸੀ.ਸੀ ਦੇ ਕੈਡਟਾਂ ਅਤੇ ਹੋਰ ਸ਼ਹਿਰ ਦੀਆਂ ਸੰਸਥਾਵਾਂ ਦੇ ਮੈਂਬਰਾ ਨੇ ਆਪਣਾ ਯੋਗਦਾਨ ਪਾਇਆ।
ਕਮਿਸ਼ਨਰ ਰਾਹੁਲ ਨੇ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ, ਪ੍ਰਦੂਸ਼ਨ ਮੁਕਤ ਅਤੇ ਹਰਾ-ਭਰਾ ਰਖਨ ਲਈ ਵਚਨਬੱਧ ਹੈ।ਨਗਰ ਨਿਗਮ ਵਲੋਂ ਅੱਜ ਮਿਤੀ 1.10.2023 ਨੂੰ ਕੀਤੀ ਗਈ ਇਹ ਸਵੱਛਤਾ ਅਭਿਆਨ ਦੀ ਜੋ ਸ਼ੁਰੂਆਤ ਕੀਤੀ ਗਈ ਹੈ।ਇਸ ਦਾ ਮੁੱਖ ਮੰਤਵ ਸ਼ਹਿਰ ਦੀਆਂ ਸਾਰੀਆਂ ਸੜਕਾਂ, ਬਜ਼ਾਰ, ਮੇਨ ਚੋਂਕ, ਗਲੀਆਂ ਨੁਕੜਾਂ ਤੋਂ ਕੂੜੇ ਦੀ ਲਿਫਟਿੰਗ ਕਰਨਾ ਹੈ ਅਤੇ ਲੋਕਾਂ ਨੂੰ ਆਪਣਾ ਗਿਲਾ ਅਤੇ ਸੁੱਕਾ ਕੂੜਾ ਵੱਖਰਾ ਕਰਕੇ ਘਰ ਦੇ ਕੁੜੇਦਾਨਾਂ ਵਿੱਚ ਸੁੱਟਣ ਲਈ ਪ੍ਰੇਰਿਤ ਕਰਨਾ ਹੈ ਅਤੇ ਇਹ ਸਫਾਈ ਅਭਿਆਨ ਦੀ ਸ਼ੁਰੂਆਤ ਆਪਣੇ-2 ਘਰ ਤੋਂ ਹੀ ਸ਼ੁਰੂ ਕਰਨ ਦੀ ਜ਼ਰੂਰਤ ਹੈ, ਜਿਸ ਲਈ ਨਗਰ ਨਿਗਮ ਨੂੰ ਸ਼ਹਿਰ ਵਾਸੀਆਂ ਦਾ ਪੂਰਨ ਸਹਿਯੋਗ ਦੀ ਲੋੜ ਹੈ।ਉਹਨਾਂ ਨੇ ਇਹ ਵੀ ਕਿਹਾ ਕੇ ਇਹ ਸਵੱਛਤਾ ਮੁਹਿੰਮ ਸ਼ਹਿਰ ਦੀਆਂ ਸਾਰੀਆਂ ਵਾਰਡਾ ਵਿੱਚ ਰੋਜ਼ਾਨਾ ਬਿਨ੍ਹਾਂ ਕਿਸੇ ਰੁਕਾਵਟ ਦੇ ਹਰ ਰੋਜ਼ ਜ਼ਾਰੀ ਰਹੇਗੀ।ਜਿਸ ਵਾਸਤੇ ਸਿਹਤ ਵਿਭਾਗ ਦੇ ਸਾਰੇ ਅਧਿਕਾਰੀ ਕਰਮਚਾਰੀ ਅਤੇ ਸਫਾਈ ਸੈਨਿਕ ਡਿਉਟੀਬੱਧ ਹਨ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸਫਾਈ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਨਗਰ ਨਿਗਮ ਦੀ ਐਮ ਸੇਵਾ ਐਪ ‘ਤੇ ਜਾ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ, ਜਿਸ ਦਾ ਤੁਰੰਤ ਪ੍ਰਭਾਵ ਨਾਲ ਨਿਵਾਰਨ ਕਰਾਉਣ ਲਈ ਉਪਰਾਲਾ ਕੀਤਾ ਜਾਵੇਗਾ ।
ਸਵੱਛਤਾ ਅਭਿਆਨ ਦੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਿਹਤ ਅਫ਼ਸਰਾਂ ਡਾ. ਕਿਰਨ ਕੁਮਾਰ, ਡਾ. ਯੋਗੇਸ਼ ਅਰੋੜਾ, ਡਾ. ਰਮਾਂ, ਚੀਫ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ, ਸਾਹਿਲ, ਰੰਜੀਤ ਸਿੰਘ, ਬੱਬਰ, ਜਗਦੀਪ ਸਿੰਘ, ਵਿਜੇ ਗਿੱਲ, ਸਰਬਜੀਤ ਸਿੰਘ, ਰਕੇਸ਼ ਮਰਵਾਹਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਸਿਹਤ ਕਰਮਚਾਰੀ ਅਤੇ ਸਫਾਈ ਸੈਨਿਕ ਹਾਜ਼ਰ ਸਨ।

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …