14 ਸਾਲਾਂ ਦੇ ਬਣਵਾਸ ਗਏ ਰਾਜਭਾਗ ਤਿਆਗ ਸ੍ਰੀ ਰਾਮ ਚੰਦਰ ਅਤੇ ਮਾਤਾ ਸੀਤਾ
ਸਮਰਾਲਾ, 19 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਖੇ ਭਗਵਾਨ ਵਾਲਮੀਕ ਜੀ ਦੁਆਰਾ ਲਿਖਤ ਰਮਾਇਣ ਦੇ ਅਧਾਰਿਤ ਸ੍ਰੀ ਰਾਮ ਚੰਦਰ ਦੇ ਜੀਵਨ ਨੂੰ ਪ੍ਰਗਟਾਉਂਦੀ ਰਾਮ ਲੀਲਾ, ਜੋ ਪੁਰਾਣੀ ਅਨਾਜ ਮੰਡੀ ਵਿਖੇ ਦਿਖਾਈ ਜਾ ਰਹੀ ਹੈ, ਦੇ ਚੌਥੇ ਦਿਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਧਰਮ ਪਤਨੀ ਪਿੰਦਰਜੀਤ ਕੌਰ, ਮੇਜਰ ਸਿੰਘ ਬਾਲਿਓਂ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਅਮ੍ਰਿਤਪੁਰੀ ਅਤੇ ਕਸ਼ਮੀਰੀ ਲਾਲ ਵਲੋਂ ਸ਼ਮਾ ਰੌਸ਼ਨ ਕਰਕੇ ਉਦਘਾਟਨ ਕੀਤਾ ਗਿਆ।ਨੀਰਜ ਸਿਹਾਲਾ ਖਜਾਨਚੀ ਨੇ ਦੱਸਿਆ ਕਿ ਅੱਜ ਰਾਮ ਲੀਲਾ ਦੇ ਚੌਥੇ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ 14 ਸਾਲਾਂ ਦੇ ਬਣਵਾਸ ਲਈ ਜੰਗਲਾਂ ਵਿੱਚ ਚਲੇ ਗਏ।ਬਣਵਾਸ ਜਾਣ ਮੌਕੇ ਰਾਜਾ ਦਸ਼ਰਥ ਆਪਣੇ ਪੁੱਤਰ ਦੇ ਵਿਯੋਗ ਦਾ ਵਿਛੋੜਾ ਨਾਲ ਝੱਲਦੇ ਹੋਏ ਪ੍ਰਾਣ ਤਿਆਗ ਗਏ।ਅਜਿਹੇ ਵਿਯੋਗਮਈ ਦ੍ਰਿਸ਼ ਦੇਖ ਦਰਸ਼ਕਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।
ਇਲੈਕਟ੍ਰੋਨਿਕ ਮੀਡੀਆ ਅਹੁਦੇਦਾਰਾਂ ਪਰਮਿੰਦਰ ਵਰਮਾ ਪ੍ਰਧਾਨ, ਹਨੀਸ਼ ਕੌਂਸ਼ਲ, ਅਨੁਰਾਗ ਸੰਦਲ, ਨਵਰੂਪ ਧਾਲੀਵਾਲ, ਲਖਵਿੰਦਰ ਕਤਰੀ, ਓਮ ਪ੍ਰਕਾਸ਼ ਮਿੰਟੂ, ਕ੍ਰਿਸ਼ਨ ਲਾਲ ਕਾਕਾ, ਡਾ. ਜਤਿੰਦਰ ਝੜੌਦੀ, ਮਨੋਜ ਕੁਮਾਰ, ਗੁਰਦੇਵ ਮਾਨ, ਰਾਜਵਿੰਦਰ ਅਲਬੇਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਜਿਨ੍ਹਾਂ ਨੂੰ ਰਾਮਲੀਲਾ ਕਮੇਟੀ ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਰਾਮਲੀਲਾ ਕਮੇਟੀ ਦੇ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਆਈਆਂ ਸਾਰੀਆਂ ਸਤਿਕਾਰਤ ਸ਼ਖਸ਼ੀਅਤਾਂ ਦਾ ਧੰਨਵਾਦ ਰੂਪਮ ਗੰਭੀਰ ਅਤੇ ਰਵੀ ਥਾਪਰ ਵਲੋਂ ਕੀਤਾ ਗਿਆ ।