Saturday, April 20, 2024

“ਡੈਮੋਕਰੈਟਿਕ ਇੰਪਲਾਈਜ਼ ਫਰੰਟ” ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਕੱਢੀ ਵਿਸ਼ਾਲ ਰੈਲੀ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ 19 ਅਕਤੂਬਰ ਦਿਨ ਵੀਰਵਾਰ ਨੂੰ ਹੋਣ ਜਾ ਰਹੀ ਸਲਾਨਾ ਚੋਣ ਦੇ ਵਿਚ ਹਿੱਸਾ ਲੈ ਕੇ ਚੋਣ ਨਿਸ਼ਾਨ “ਗੁਲਾਬ ਦਾ ਫੁੱਲ” ‘ਤੇ ਚੋਣ ਲੜ ਰਹੇ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਨੇ ਅੱਜ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਆਪਣੀ ਪੂਰੀ ਤਾਕਤ ਝੋਕਦਿਆਂ ਜਿਥੇ ਵੱਖ-ਵੱਖ ਵਿਭਾਗਾਂ ਦਾ ਤੂਫਾਨੀ ਦੌਰਾ ਕੀਤਾ, ਉਥੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਉਤਰਨ ਲਈ ਲਾਮਬੰਦ ਵੀ ਕੀਤਾ।ਇਸ ਸਮੇਂ ਇੱਕ ਵਿਸ਼ਾਲ ਰੈਲੀ ਕੱਢੀ ਗਈ।ਜਿਸ ਦੌਰਾਨ ਸੈਕੜਿਆਂ ਦੀ ਗਿਣਤੀ ‘ਚ ਸਮੱਰਥਕ ਮਹਿਲਾ-ਪੁਰਸ਼ ਨਾਨ-ਟੀਚਿੰਗ ਕਰਮਚਾਰੀਆਂ ਨੇ ਸ਼ਮੂਲੀਅਤ ਕਰਦਿਆਂ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੇ ਸਮੁੱਚੇ ਉਮੀਦਵਾਰਾਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ।ਸਭ ਤੋਂ ਪਹਿਲਾਂ ਕਨਵੀਨਰ ਰਜ਼ਨੀਸ਼ ਭਾਰਦਵਾਜ ਦੀ ਅਗਵਾਈ ‘ਚ ਕਨਵੀਨਰ ਜਗੀਰ ਸਿੰਘ ਦੀ ਨਿਗਰਾਨੀ ਹੇਠ ਰੈਲੀ ਪ੍ਰਬੰਧਕੀ ਬਲਾਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਭਾਗਾਂ ਵਿਚੋਂ ਹੁੰਦੀ ਹੋਈ ਵਾਪਸ ਪ੍ਰਬੰਧਕੀ ਬਲਾਕ ਵਿਖੇ ਆ ਕੇ ਸੰਪਨ ਹੋਈ।ਕਨਵੀਨਰ ਜਗੀਰ ਸਿੰਘ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਜੋੜ ਤੌੜ ਹੋਣਾ ਸੁਭਾਵਿਕ ਹੈ, ਜਦੋਂ ਕਿ ਉਨ੍ਹਾਂ ਦੇ ਧੜੇ ਵਿੱਚ ਕਿਸੇ ਵੀ ਕਿਸਮ ਦੀ ਧੜੇਬੰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ “ਡੈਮੋਕਰੈਟਿਕ ਇੰਪਲਾਈਜ਼ ਫਰੰਟ” ਸਰਵਸੰਮਤੀ ਨਾਲ ਹਰਵਿੰਦਰ ਕੌਰ ਲੇਖਾ ਸ਼ਾਖਾ ਨੂੰ ਪ੍ਰਧਾਨ, ਗੁਰਮੀਤ ਥਾਪਾ ਪ੍ਰੀਖਿਆ ਸ਼ਾਖਾ-3 ਨੂੰ ਸਕੱਤਰ, ਡਾ. ਸੁਖਵਿੰਦਰ ਸਿੰਘ ਬਰਾੜ ਫਿਜ਼ਿਕਸ ਵਿਭਾਗ ਨੂੰ ਸੀਨੀਅਰ ਉਪ ਪ੍ਰਧਾਨ, ਕੰਵਲਜੀਤ ਕੁਮਾਰ ਇਮਰਜਿੰਗ ਲਾਈਫ ਸਾਇੰਸ ਵਿਭਾਗ ਨੂੰ ਉਪ ਪ੍ਰਧਾਨ, ਸਤਵੰਤ ਸਿੰਘ ਬਰਾੜ ਫੂਡ ਸਾਇੰਸ ਐਂਡ ਟੈਕਨਾਲੋਜ਼ੀ ਵਿਭਾਗ ਨੂੰ ਸੰਯੰਕਤ ਸਕੱਤਰ, ਕੁਲਜਿੰਦਰ ਸਿੰਘ ਬੱਲ ਸੈਂਟਰ ਫਾਰ ਕਪੈਸਟੀ ਇਨਹਾਂਸਮੈਂਟ ਪ੍ਰੋਗਰਾਮ ਨੂੰ ਸਕੱਤਰ ਪਬਲਿਕ ਰਿਲੇਸ਼ਨ, ਅਵਤਾਰ ਸਿੰਘ ਜਨਰਲ ਸ਼ਾਖਾ ਨੂੰ ਖਜ਼ਾਨਚੀ ਜਦੋਂ ਕਿ ਰੂਪ ਚੰਦ ਸਰੀਰਿਕ ਸਿੱਖਿਆ ਵਿਭਾਗ, ਸਰਬਜੀਤ ਕੌਰ ਲੇਖਾ ਸਾਖਾ, ਰੁਪਿੰਦਰ ਕੌਰ ਯੂਥ ਵੇਲਫੇਅਰ ਵਿਭਾਗ, ਗੁਰਜੀਤ ਸਿੰਘ ਕਮਿਸਟਰੀ ਵਿਭਾਗ, ਤਰਸੇਮ ਸਿੰਘ ਅਸਟੇਟ ਵਿਭਾਗ, ਭੁਪਿੰਦਰ ਸਿੰਘ ਠਾਕੁਰ ਇੰਟਰਨਲ ਕੁਆਲਿਟੀ ਇਨਸ਼ੋਰੈਂਸ ਸੈਲ, ਹਰਜੀਤ ਸਿੰਘ ਲੈਂਡਸਕੇਪ ਵਿਭਾਗ, ਅਵਤਾਰ ਸਿੰਘ-5 ਸੁਰੱਖਿਆ ਵਿਭਾਗ, ਵਿਕਰਮ ਸਿੰਘ ਉਸਾਰੀ ਵਿਭਾਗ, ਹਰਚਰਨ ਸਿੰਘ ਸੰਧੂ ਗੁਪਤ ਸ਼ਾਖਾ ਨੂੰ ਬਤੌਰ ਕਾਰਜਕਾਰਨੀ ਮੈਂਬਰ ਵਜੋਂ ਉਮੀਦਵਾਰ ਬਣਾਇਆ ਗਿਆ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …