Wednesday, April 17, 2024

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਫ਼ਰੈਸ਼ਰ ਪਾਰਟੀ ‘ਬਿਏਨਵੇਨੀਡੋ-2023’ ਦਾ ਆਯੋਜਨ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ‘ਬਿਏਨਵੇਨੀਡੋ-2023’ ਦਾ ਆਯੋਜਨ ਕੀਤਾ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਮੌਕੇ ਕਲਚਰਲ ਕਲੱਬ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ।ਇਸ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਡਾਂਸ, ਸੰਗੀਤ, ਕਵਿਤਾ ਅਤੇ ਹੋਰਨਾਂ ਸਗਰਮੀਆਂ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਮੰਜੂ ਬਾਲਾ ਨੇ ਕਿਹਾ ਕਿ ਅਨੁਸ਼ਾਸਨ ਹੀ ਸਫਲਤਾ ਦੀ ਕੁੰਜ਼ੀ ਹੈ, ਜਿੰਨਾਂ ਜ਼ਿਆਦਾ ਅਨੁਸ਼ਾਸਿਤ ਜੀਵਨ ਤੁਹਾਡੇ ਕੋਲ ਹੈ, ਤੁਸੀਂ ਵਧੇਰੇ ਸਫਲ ਹੋਵੋਗੇ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸੁਕ ਹੋਣ ਅਤੇ ਆਪਣੀ ਸੋਚਣ ਦੀ ਸਮਰੱਥਾ ਵਧਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਆਪਣਾ ਨਵਾਂ ਅਕਾਦਮਿਕ ਸਫ਼ਰ ਸ਼ੁਰੂ ਕਰਦੇ ਹਨ ਤਾਂ ਉਤਸੁਕਤਾ ਅਤੇ ਹਿੰਮਤ ਉਨ੍ਹਾਂ ਲਈ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ।
ਸੈਮੀਨਾਰ ਮੌਕੇ ਵਿਦਿਆਰਥੀਆਂ ਦੁਆਰਾ ਕਸ਼ਮੀਰ ਦਾ ਰੌਫ, ਹਿਮਾਚਲ ਦਾ ਨਾਟੀ ਡਾਂਸ ਅਤੇ ਪੰਜਾਬ ਦਾ ਭੰਗੜਾ ਗਿੱਧਾ ਵਰਗੇ ਰਵਾਇਤੀ ਨਾਚ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਅਸਾਮੀ ਅਤੇ ਅਫਰੀਕਨ ਡਾਂਸ ਨਾਲ ਦਰਸ਼ਕ ਵੀ ਮੰਤਰਮੁਗਧ ਹੋਏ।
ਡਾ. ਮੰਜ਼ੂ ਬਾਲਾ ਵਲੋਂ ਬੀ.ਐਸ.ਸੀ ਆਰ.ਆਈ.ਟੀ ਦੇ ਮੁਸ਼ੱਰਫ਼ ਮੀਰ ਅਤੇ ਸਲੋਨੀ ਭਗਤ ਨੂੰ ‘ਮਿਸਟਰ ਫਰੈਸ਼ਰ’ ਅਤੇ ‘ਮਿਸ ਫਰੈਸ਼ਰ’ ਚੁਣਨ, ਬੀ.ਐਸ.ਸੀ ਸੀ.ਸੀ.ਟੀ ਸਵੈਮ ਸਿੰਘ ਠਾਕੁਰ ਅਤੇ ਬੀ.ਬੀ.ਏ ਤੋਂ ਸ਼੍ਰੀਮਤੀ ਰੁਪਾਲੀ ਕੁਮਾਰੀ ਨੂੰ ‘ਮਿਸਟਰ ਹੈਂਡਸਮ’ ਅਤੇ ‘ਮਿਸ ਚਾਰਮਿੰਗ’ ਦੇ ਖਿਤਾਬ ਨਾਲ, ਡਿਪਲੋਮਾ ਮਕੈਨੀਕਲ ਇੰਜਨੀਅਰਿੰਗ ਦੇ ਪ੍ਰਭਦੀਪ ਸਿੰਘ ਅਤੇ ਅਸ਼ੀਤਾ ਮਹਾਜਨ (ਬੀ.ਐਸ.ਸੀ ਸੀ.ਸੀ.ਟੀ) ਨੂੰ ਬੈਸਟ ਡਰੈਸਡ ਮੇਲ ਅਤੇ ਫੀਮੇਲ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਜਦਕਿ ਸ਼੍ਰੀਮਾਨ ਪ੍ਰਤਿਭਾਸ਼ਾਲੀ ਅਤੇ ਸ਼੍ਰੀਮਤੀ ਪ੍ਰਤਿਭਾਸ਼ਾਲੀ ਦੇ ਖਿਤਾਬ ਕ੍ਰਮਵਾਰ ਲੋਪੂਨਾ ਵਾਨੀਆਈਸੈਕ (ਬੀ.ਐਸ.ਸੀ ਸੀ.ਸੀ.ਟੀ) ਅਤੇ ਥਾਟੋ ਸੇਫੁਲਾ (ਬੀ.ਬੀ.ਏ) ਅਤੇ ਹੰਸਿਕਾ (ਬੀ.ਟੈਕ ਸੀ.ਐਸ.ਈ) ਨੇ ਹਾਸਲ ਕੀਤੇ।ਇਸ ਦੇ ਇਲਾਵਾ ਵੰਸ਼ਪ੍ਰੀਤ ਸਿੰਘ (ਬੀ.ਟੈਕ ਸੀ.ਐਸ.ਈ. ਅਤੇ ਅਸ਼ਮੀਨ ਕੌਰ (ਬੀ.ਟੈਕ ਸੀ.ਐਸ.ਈ) ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਇਸ ਮੌਕੇ ਮਾਡਲਿੰਗ, ਟੇਲੇਂਟ ਰਾਊਂਡ ਅਤੇ ਸਵਾਲ ਰਾਊਂਡ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕਈ ਜੇਤੂ ਚੁਣੇ ਗਏ। ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …