ਖਾਲਸਾ ਕਾਲਜ ਦੂਸਰੇ ਅਤੇ ਤੈ੍ਸ਼ਤਾਬਦੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ ਤੀਸਰੇ ਸਥਾਨ ‘ਤੇ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ “ਏ-ਜ਼ੋਨ” ਜਿਸ ਦੇ ਵਿਚ ਅੰਮ੍ਰਿਤਸਰ ਦੇ ਕਾਲਜ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦਾ ਕੈਂਪਸ ਆਉਂਦਾ ਹੈ ਦਾ ਤਿੰਨ ਰੋਜ਼ਾ ਜ਼ੋਨਲ ਯੁਵਕ ਮੇਲਾ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ।ਇਸ ਦੇ ਪਹਿਲੇ ਦਿਨ ਜਿਥੇ ਭੰਗੜੇ ਵਿਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀ ਭੰਗੜਾ ਟੀਮ ਆਪਣੀ ਦਮਦਾਰ ਪੇਸ਼ਕਾਰੀ ਦੇ ਨਾਲ ਪਹਿਲਾ ਸਥਾਨ ਹਾਸਲ ਕਰਦਿਆ ਪਹਿਲੇ ਦਿਨ ਦਾ ਮੇਲਾ ਲੁੱਟ ਲਿਆ ।
ਪੰਜਾਬ ਦੇ ਲੋਕ ਨਾਚ ਭੰਗੜੇ ਰਾਹੀਂ ਬੋਲੀਆਂ ਅਤੇ ਵੱਖ-ਵੱਖ ਤਾਲਾਂ ਅਤੇ ਧਮਾਲਾਂ ਨਾਲ ਜਿਉਂ ਹੀ ਆਪਣੀ ਪੇਸ਼ਕਾਰੀ ਸ਼ੁਰੂ ਕੀਤੀ ਤਾਂ ਆਡੀਟੋਰੀਅਮ ਦਾ ਹਾਲ ਵੀ ਨੱਚ ਉਠਿਆ।ਇਸੇ ਤਰ੍ਹਾਂ ਖਾਲਸਾ ਕਾਲਜ ਦੇ ਭੰਗੜੇ ਦੀ ਟੀਮ ਵੀ ਆਪਣੀ ਉੱਤਮਤਾ ਸਦਕਾ ਦੂਸਰਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਹੋ ਗਈ।ਜਦੋਂ ਕਿ ਤੀਸਰੇ ਸਥਾਨ ‘ਤੇ ਤ੍ਰਿਸ਼ਤਾਬਦੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ਦੀ ਭੰਗੜੇ ਦੀ ਟੀਮ ਰਹੀ ।
ਮੁੱਖ ਮਹਿਮਾਨ ਦੇ ਤੋਰ ਤੇ ਪੁਜੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂਥ ਫੈਸਟੀਵਲ ਵਿਦਿਆਰਥੀਆਂ ਵਿਚ ਕਲਾ ਦੀ ਚਿਣਗ ਪੈਦਾ ਕਰਨ ਦਾ ਕੰਮ ਕਰਦੇ ਹਨ।ਉਹਨਾਂ ਨੇ ਇਸ ਸਮੇਂ ਵੱਖ-ਵੱਖ ਵਿਦਿਆਰਥੀ ਕਲਾਕਾਰਾਂ ਨੂੰ ਜਿੱਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਉਥੇ ਉਹਨਾਂ ਨੇ ਕਿਹਾ ਕਿ ਗੁਰੁ ਨਾਨਕ ਦੇਵ ਯੁਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸੁੱਚਜੀ ਅਗਵਾਈ ਸਦਕਾ ਯੂਥ ਫੈਸਟੀਵਲ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹੰਦਾਂ ਹੋਇਆ ਅੱਗੇ ਵੱਧ ਰਿਹਾ ਹੈ।ਉਹਨਾਂ ਯੁਵਕ ਭਲਾਈ ਵਿਭਾਗ ਦੀ ਸਮੁੱਚੀ ਟੀਮ ਨੂੰ ਵੀ ਮੁਬਾਰਕਾਂ ਦਿੱਤੀਆਂ।
ਇਸ ਤੋਂ ਪਹਿਲਾਂ ਯੁਵਕ ਭਲਾਈ ਦੇ ਇੰਚਾਰਜ, ਡਾ. ਅਮਨਦੀਪ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਪ੍ਰੋ. ਬੇਦੀ ਅਤੇ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਸਤਿੰਦਰ ਸ਼ਰਮਾ ਦਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਇੱਥੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ। ਉਹਨਾਂ ਦੱਸਿਆ ਕਿ ਗੁਰੁ ਨਾਨਕ ਦੇਵ ਯੁਨੀਵਰਸਿਟੀ ਕੈਂਪਸ ਸਮੇਤ ਬਾਰਾਂ ਕਾਲਜ ਇਸ ਯੂਥ ਫੈਸਟੀਵਲ ਦਾ ਹਿੱਸਾ ਬਣ ਰਹੇ ਹਨ ।36 ਦੇ ਕਰੀਬ ਵੱਖ-ਵੱਖ ਆਈਟਮਾਂ ਦੇ ਵਿਚ 255 ਦੇ ਕਰੀਬ ਐਂਟਰੀਆਂ ਦਾਖਲ ਹੋਈਆਂ ਹਨ । ਜਿਨ੍ਹਾਂ ਦੇ ਵਿਚ 800 ਦੇ ਕਰੀਬ ਵਿਦਿਆਰਥੀ ਕਲਾਕਾਰ ਆਪਣੀ ਕਲਾ ਦਾ ਵੱਖ-ਵੱਖ ਆਈਟਮਾਂ ਵਿੱਚ ਪ੍ਰਦਰਸ਼ਨ ਕਰਨਗੇ ਞ।ਉਹਨਾਂ ਨੇ ਤਿੰਨ ਦਿਨ ਤੱਕ ਚੱਲਣ ਵਾਲੇ ਇਸ “ਏ” ਜੋਨ ਯੁਵਕ ਮੇਲੇ ਦਾ ਵਿਦਿਆਰਥੀਆਂ ਨੂੰ ਭਰਪੂਰ ਅਨੰਦ ਲੈਣ ਦਾ ਸੱਦਾ ਦਿੱਤਾ।ਉਹਨਾਂ ਕਿਹਾ ਕਿ ਅੱਜ ਪਹਿਲੇ ਦਿਨ ਦਰਸ਼ਕਾ ਦੇ ਆਏ ਹੜ ਕਾਰਨ ਦਸ਼ਮੇਸ਼ ਆਡੀਟੋਰੀਅਮ ਛੋਟਾ ਪੈ ਗਿਆ ਹੈ।
ਦਸ਼ਮੇਸ਼ ਆਡੀਟੋਰੀਅਮ ਵਿੱਚ ਵਿਚ ਅੱਜ ਪਹਿਲੇ ਦਿਨ ਭੰਗੜਾ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟਲ ਸੋਲੋ, ਫੋਕ ਆਰਕੈਸਟਰਾ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂ ਨਾਨਕ ਭਵਨ ਦੀ ਸਟੇਜ `ਤੇ ਕਲਾਸੀਕਲ ਇੰਸਟ. (ਪੀ), ਕਲਾਸੀਕਲ ਇੰਸਟ. (ਨਪ), ਕਲਾਸੀਕਲ ਵੋਕਲ, ਵਾਰ ਗਾਇਨ, ਕਵੀਸ਼ਰੀ ਅਤੇ ਆਰਕੀਟੈਕਚਰ ਵਿਭਾਗ ਸਟੇਜ `ਤੇ ਆਨ ਦੀ ਸਪਾਟ ਪੇਂਟਿੰਗ, ਕਾਰਟੂਨਿੰਗ, ਕੋਲਾਜ, ਕਲੇ ਮਾਡਲਿੰਗ, ਆਨ ਦਾ ਸਪਾਟ ਫੋਟੋਗ੍ਰਾਫੀ, ਇੰਸਟਾਲੇਸ਼ਨ ਦਾ ਆਯੋਜਨ ਕੀਤਾ ਗਿਆ।
27 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ, ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿੱਟ, ਵਨ ਐਕਟ ਪਲੇਅ; ਗੁਰੂ ਨਾਨਕ ਭਵਨ ਵਿੱਚ ਸਮੂਹ ਸ਼ਬਦ/ਭਜਨ, ਸਮੂਹ ਗੀਤ ਭਾਰਤੀ, ਗੀਤ/ਗਜ਼ਲ, ਲੋਕ ਗੀਤ, ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ, ਮਹਿੰਦੀ, ਪੋਸਟਰ ਮੇਕਿੰਗ ਅਤੇ ਕਾਨਫਰੰਸ ਹਾਲ ਵਿਚ ਕਾਵਿ-ਸੰਵਾਦ, ਭਾਸ਼ਣ, ਵਾਦ-ਵਿਵਾਦ ਦੇ ਮੁਕਾਬਲੇ ਹੋਣਗੇ।28 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧਾ, ਕਲਾਸੀਕਲ ਡਾਂਸ, ਗਰੁੱਪ ਡਾਂਸ ਅਤੇ ਕਾਨਫਰੰਸ ਹਾਲ ਵਿੱਚ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …