ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਰਾਂਚ -1 ਵਿਖੇ ਪਿੱਛਲੇ ਦਿਨੀ ਨਰਸਰੀ ਤੋਂ ਯੂ.ਕੇ.ਜੀ ਕਲਾਸ ਦੇ ਬੱਚਿਆਂ ਵੱਲੋਂ ਫੁੱਲ ਕਲਾਸ ਗਤੀਵਿਧੀਆਂ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਈਆਂ ਗਈਆਂ। ਸਮਾਗਮ ਦੀ ਸ਼ੁਰੂਆਤ ਐਲ.ਕੇ.ਜੀ ਅਤੇ ਯੂ.ਕੇ.ਜੀ ਕਲਾਸ ਦੇ ਬੱਚਿਆਂ ਨੇ ਸ਼ਬਦ ਅਤੇ ਅਰਦਾਸ ਨਾਲ ਕੀਤੀ।ਨਰਸਰੀ ਕਲਾਸ ਦੇ ਬੱਚਿਆਂ ਨੇ ਵੈਲਕਮ ਗੀਤ ਗਾਇਆ।ਨਰਸਰੀ ਕਲਾਸ ਦੇ ਬੱਚਿਆਂ ਨੇ ਕਵਿਤਾਵਾਂ ‘ਤੇ ਐਕਸ਼ਨ ਕੀਤੇ।ਯੂ.ਕੇ.ਜੀ ਕਲਾਸ ਦੇ ਬੱਚਿਆਂ ਵੱਲੋਂ ਈਟ ਹੈਲਦੀ, ਸਟੇਅ ਹੈਲਦੀ, ਨੋ ਟੂ ਪਲਾਸਟਿਕ, ਔਨੈਸਟੀ ਇਜ਼ ਦਾ ਬੈਸਟ ਪਾਲਸੀ ਸਲੋਗਨਾਂ ਤੋਂ ਇਲਾਵਾ ਕਿਰਤ ਕਰੋ, ਨਾਮ ਜਪੋ, ਵੰਡ ਟੌਪਿਕ ‘ਤੇ ਨਾਟਕ ਪੇਸ਼ ਕੀਤੇ ਗਏ।ਐਲ.ਕੇ.ਜੀ ਕਲਾਸ ਦੇ ਬੱਚਿਆਂ ਵੱਲੋਂ ਭੰਗੜਾ, ਬੱਚੀਆਂ ਵੱਲੋਂ ਗਿੱਧਾ ਅਤੇ ਯੂ.ਕੇ.ਜੀ ਕਲਾਸ ਦੇ ਬੱਚਿਆਂ ਵਲੋਂ ਗਤਕਾ ਪੇਸ਼ ਕੀਤਾ ਗਿਆ।ਇਸ ਪੋ੍ਰਗਰਾਮ ਵਿੱਚ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ, ਪ੍ਰਿੰਸੀਪਲ ਮੈਡਮ ਅਤੇ ਆਏ ਹੋਏ ਮਹਿਮਾਨਾਂ ਵਲੋਂ ਪਲੇਅ-ਪੈਨ ਤੋਂ ਯੂ.ਕੇ.ਜੀ ਕਲਾਸ ਦੇ ਏ ਪਲੱਸ ਹੋਲਡਰ ਬੱਚਿਆਂ ਨੂੰ ਇਨਾਮ ਵੰਡੇ ਗਏ।ਪ੍ਰਿੰਸੀਪਲ ਜਸਲੀਨ ਕੌਰ ਨੇ ਦੱਸਿਆ ਕਿ ਪੋ੍ਰਗਰਾਮ ਦੌਰਾਨ ਬੱਚਿਆਂ ਨੇ ਗੁਰਮਤਿ ਅਨੁਸਾਰ ਚੱਲਣ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ।
ਇਸ ਮੋਕੇ ਬੀਬੀ ਜਤਿੰਦਰ ਕੌਰ, ਟਹਿਲਇੰਦਰ ਸਿੰਘ, ਰਜਿੰਦਰ ਸਿੰਘ, ਭੁਪਿੰਦਰ ਸਿੰਘ ਗਰਚਾ, ਸ਼੍ਰੀਮਤੀ ਆਰਤੀ ਸੂਦ ਪ੍ਰਿੰਸੀਪਲ (ਬਰਾਂਚ -3) ਸ਼ਾਮਲ ਹੋਏ।ਪ੍ਰਿੰਸੀਪਲ ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …