Saturday, July 27, 2024

ਪੰਜਾਬੀ ਸਿਨੇਮਾ ਨੂੰ ਨਵੇਂ ਰੰਗਾਂ ‘ਚ ਰੰਗੇਗੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜੀ.ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ.ਆਰ.ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ ਅੱਜ 24 ਨਵੰਬਰ 2023 ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਜਿਸ ਦਾ ਪ੍ਰਚਾਰ ਇਨੀਂ ਦਿਨੀਂ ਹਰ ਪਾਸੇ ਜ਼ੋਰਾਂ `ਤੇ ਹੈ।ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ, ਅਖ਼ਬਾਰਾਂ ਦੀ ਜਾਂ ਟੀ.ਵੀ ਚੈਨਲਾਂ ਦੀ, ਫ਼ਿਲਮ ਦੀ ਸਮੁੱਚੀ ਟੀਮ ਜੀਅ-ਜਾਨ ਨਾਲ ਪ੍ਰਚਾਰ ‘ਚ ਜੁੱਟੀ ਹੋਈ ਹੈ।ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਸੜਕਾਂ, ਚੌਕਾਂ ਦੀਆਂ ਅਹਿਮ ਥਾਵਾਂ `ਤੇ ਵੱਡੇ-ਆਕਾਰੀ ਬੋਰਡ ਲੱਗੇ ਨਜ਼ਰ ਆ ਰਹੇ ਹਨ, ਕੰਧਾਂ ਫ਼ਿਲਮ ਦੇ ਪੋਸਟਰਾਂ ਨਾਲ ਭਰ ਦਿੱਤੀਆਂ ਗਈਆਂ ਹਨ, ਚੈਨਲਾਂ `ਤੇ ਲਗਾਤਾਰ ਫ਼ਿਲਮ ਦਾ ਪ੍ਰਚਾਰ ਹੋ ਰਿਹਾ ਹੈ।ਫ਼ਿਲਮ ਦੀ ਸਟਾਰਕਾਸਟ ਵਲੋਂ ਵੀ ਆਪਣੇ ਫੇਸਬੁੱਕ ਪੇਜ਼, ਇੰਸਟਾਗ੍ਰਾਮ ਅਤੇ ਸਨੈਪਚਾਟ ਆਦਿ ਤੇ `ਚ ਰੋਜ਼ ਫ਼ਿਲਮ ਦੇ ਪ੍ਰਚਾਰ ਨਾਲ ਜੁੜੀਆਂ ਸਰਗਰਮੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਫ਼ਿਲਮ ਦੀ ਟੀਮ ਵਲੋਂ ਵੱਖ-ਵੱਖ ਸ਼ਹਿਰਾਂ `ਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਨਿਰਮਾਤਾ ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੇਹਾਲ ਅਤੇ ਜਸਵਿੰਦਰ ਤੂਰ ਵਲੋਂ ਪ੍ਰੋਡਿਊਸ ਕੀਤੀ ਇਹ ਫ਼ਿਲਮ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ ਅਤੇ ਭਾਵਨਾਤਮਿਕ ਫ਼ਿਲਮ ਹੈ।ਇਸ ਫ਼ਿਲਮ `ਚ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਤੋਂ ਇਲਾਵਾ ਗੁਰਨਜਰ ਚੱਠਾ, ਈਸ਼ਾ ਸ਼ਰਮਾ, ਲਖਨ ਪਾਲ ਅਤੇ ਅਸੋਕ ਤਾਂਗਰੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਨੂੰ ਨਾਮੀ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ ਅਤੇ ਫਿਲਮ ਦੀ ਕਹਾਣੀ ਥਾਪਰ ਨੇ ਲਿਖੀ ਹੈ, ਜੋ ਕਿ ਆਮ ਫ਼ਿਲਮਾਂ ਤੋਂ ਇੱਕ ਵੱਖਰੇ ਵਿਸ਼ੇ ਦੀ ਕਹਾਣੀ ਹੈ, ਜੋ ਸੰਘਰਸ਼ ਭਰੀ ਗਾਥਾ ਨੂੰ ਪਰਦੇ `ਤੇ ਪੇਸ਼ ਕਰਦੀ ਹੈ।ਇੱਕ ਜਵਾਨ ਮੁੰਡਾ ਪੰਜਾਬ ਦਾ ਪ੍ਰਸਿੱਧ ਗਾਇਕ ਬਣਨਾ ਚਾਹੁੰਦਾ ਹੈ, ਪਰ ਉਹ ਆਪਣਾ ਦਿਲ ਇੱਕ ਕੁੜੀ ‘ਤੇ ਫਿਦਾ ਕਰ ਬੈਠਦਾ ਹੈ।ਜਿਥੋਂ ਉਸਨੂੰ ਸਿਰਫ ਬੇਵਫਾਈ ਹੀ ਮਿਲਦੀ ਹੈ।ਇਸ਼ਕ ਦਾ ਜਨੂਨ ਅਤੇ ਬੇਵਫਾਈ ਉਸਨੂੰ ਇੱਕ ਨਵੀਂ ਸਫਲਤਾ ਦਿੰਦੀ, ਜਿਸ ਬਾਰੇ ਇਹ ਕਹਾਣੀ ਹੈ।ਇਸ ਤਰਾਂ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟ ਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ।ਇਸ ਫਿਲਮ ਦੇ ਗੀਤਾਂ ਨੂੰ ਪ੍ਰਸਿੱਧ ਜੋੜੀ ਗੌਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।ਫਿਲਮ ਦਾ ਟਾਈਟਲ ਗੀਤ ਖੁਦ ਗੁਰਨਾਮ ਭੁੱਲਰ ਨੇ ਗਾਇਆ ਹੈ ਅਤੇ ਫਿਲਮ ਦੇ ਗੀਤ ਖਾਰਾ ਅਤੇ ਗੁਰਨਾਮ ਭੁੱਲਰ ਨੇ ਕਲਮਬੱਧ ਕੀਤੇ ਹਨ।ਫਿਲਮ ਨੂੰ ਦੁਨੀਆਂ ਭਰ ਵਿੱਚ ਵਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ।ਲੇਖ 2311202301

ਜਿੰਦ ਜਵੰਦਾ
ਮੋ – 97795 91482

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …