ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਇਸ਼ਮੀਤ ਸਿੰਘ ਮਿਊਜ਼ੀਕਲ ਇੰਸਟੀਚਿਊਟ ਲੁਧਿਆਣਾ ਵਿਖੇ ਹੋਏ ਡੀ.ਡੀ ਪੰਜਾਬੀ ਦੇ ਸਪਾਂਸਰਡ ਰਿਐਲਟੀ ਸ਼ੋਅ ਕੁਇਜ਼ ਕਨਟੈਸਟ “ਬੈਟਲ ਆਫ ਬਰੇਨ` ਦੇ ਗ੍ਰੈਂਡ ਫਿਨਾਲੇ ਵਿੱਚ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੇ ਚੌਥੀ ਸ਼੍ਰੇਣੀ ਦੇ ਹੋਣਹਾਰ ਵਿਦਿਆਰਥੀ ਗੁਰਮਨਜੋਤ ਸਿੰਘ (ਪਿਤਾ ਗੁਰਦੀਪ ਸਿੰਘ ਅਤੇ ਮਾਤਾ ਮਨਜੀਤ ਕੋਰ) ਨੇ ਆਪਣੇ ਵਰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 5500 ਦੀ ਨਗਦ ਰਾਸ਼ੀ ਦੇ ਨਾਲ ਵਿਨਰ ਟਰਾਫੀ ਅਤੇ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ ਸਕੂਲ ਸਟਾਫ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਇਸ ਪ੍ਰਾਪਤੀ `ਤੇ ਸਕੂਲ ਪ੍ਰਿੰਸੀਪਲ ਅਤੇ ਸਮੁਹ ਸਟਾਫ ਵਲੋਂ ਵਿਦਿਆਰਥੀ ਦੇ ਸਕੂਲ ਪਹੁੰਚਣ ‘ਤੇ ਉਸ ਨੂੰ ਸਨਮਾਨਿਤ ਕੀਤਾ ਗਿਆ।
ਬੱਚੇ ਦੀ ਹੋਸਲਾ ਅਫਜ਼ਾਈ ਲਈ ਵਿਸ਼ੇਸ਼ ਤੋਰ ‘ਤੇ ਪਹੁੰਚੇ ਗੁਰਮਨ ਦੇ ਦਾਦਾ ਜਗਦੇਵ ਸਿੰਘ ਰਿਟਾ. ਖੇਤੀਬਾਤੀ ਅਫਸਰ ਦਾ ਵੀ ਹਾਰ ਪਾ ਕੇ ਸਕੂਲ ਮੈਨੇਜਮੈਂਟ ਵਲੋ ਸਵਾਗਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਸਮੁੱਚੇ ਪਰਿਵਾਰ ਅਤੇ ਸਮੁਹ ਸਟਾਫ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਗੁਰਮਨਜੋਤ ਸਿੰਘ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ।ਇਸ ਨੇ ਪਿੱਛਲੇ ਸਾਲ ਓਲੰਪੀਅਡ ਵਿੱਚ ਗਣਿਤ ਦੇ ਵਿਸ਼ੇ ‘ਚ ਸੂਬਾ ਪੱਧਰ ‘ਤੇ ਅੱਠਵਾਂ ਰੈੰਂਕ ਪ੍ਰਾਪਤ ਕਰਕੇ ਵਜੀਫਾ ਰਾਸ਼ੀ ਹਾਸਲ ਕੀਤੀ।ਉਹਨਾਂ ਦੱਸਿਆ ਕਿ ਪੰਜਾਬ ਸਕੂਲੀ ਖੇਡਾਂ ਵਿੱਚ ਵੀ ਸ਼ਤਰੰਜ ਦੇ ਮੁਕਾਬਲੇ ਵਿੱਚ ਇਹ ਬੱਚਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਾ ਹੈ।
ਇਸ ਮੋਕੇ ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ ਮਨੇਜਰ ਸ਼ਿਵ ਕੁਮਾਰ ਕੋਆਰਡੀਨੇਟਰ ਜਸਪ੍ਰੀਤ ਕੋਰ ਹਰਭਵਨ ਕੋਰ, ਸਮੁਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …