Saturday, July 27, 2024

ਬਿਰਧ ਆਸ਼ਰਮ ਬਡਰੁੱਖਾਂ ਦਾ ਸਥਪਨਾ ਦਿਵਸ ਮਨਾਇਆ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੀ ਬਹਾਦਰਪੁਰ ਬਰਾਂਚ ਵਿਖੇ ਅੱਜ 14ਵਾਂ ਸਲਾਨਾ ਸਥਾਪਨਾ ਦਿਵਸ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ।ਪ੍ਰਧਾਨ ਬਲਦੇਵ ਸਿੰਘ ਗੋਸਲ ਵਲੋਂ ਆਸ਼ਰਮ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਇਸ ਉਪਰੰਤ ਵੱਖ-ਵੱਖ ਸਕੂਲਾਂ ਮਾਤਾ ਰਾਜ ਕੌਰ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ, ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ, ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਅਤੇ ਸਹਿਯੋਗ ਸਕੂਲ ਫਾਰ ਸਪੈਸ਼ਲ ਚਿਲਡਰਨ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਸਮਾਜ ਸੇਵੀ ਮੋਹਨ ਸ਼ਰਮਾ ਵਲੋਂ ਬਿਰਧ ਆਸ਼ਰਮਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਸਬੰਧੀ ਸਮਾਜਿਕ ਕੁਰੀਤੀਆਂ ਦਾ ਵਰਣਨ ਕੀਤਾ ਗਿਆ।ਡਾਕਟਰ ਅਮਰਜੀਤ ਸਿੰਘ ਮਾਨ ਵਲੋਂ ਔਰਗੈਨਿਕ ਖੇਤੀ ਦੇ ਰੁਝਾਨ ਨੂੰ ਵਧਾਉਣ ਸਬੰਧੀ ਸਭ ਨੂੰ ਪ੍ਰੇਰਨਾ ਦਿੱਤੀ ਗਈ।ਇਸ ਸਮਾਗਮ ਦੇ ਮੁੱਖ ਬੁਲਾਰੇ ਡਾਕਟਰ ਅਨੂਪਦੀਪ ਕੌਰ ਆਜ਼ਾਦ ਨੇ ਮੋਟੇ ਅਨਾਜ਼ਾਂ ਸਬੰਧੀ ਜਾਣਕਾਰੀ ਦਿੱਤੀ।”ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ” ਪੁਸਤਕ ਪਤਵੰਤੇ ਸੱਜਣਾਂ ਵਲੋਂ ਰਿਲੀਜ਼ ਕੀਤੀ ਗਈ।
ਪ੍ਰੋਗਰਾਮ ਵਿੱਚ ਰਾਉ ਬਹਾਦਰ ਸਿੰਘ ਰਿਟਾ. ਡੀ.ਐਸ.ਪੀ, ਡਾਕਟਰ ਅਮਰਜੀਤ ਸਿੰਘ ਮਾਨ, ਡਾਕਟਰ ਹਰਮਿੰਦਰ ਕੌਰ, ਮਲਕੀਤ ਸਿੰਘ ਜੋਧਪੁਰ, ਮਾਸਟਰ ਸੇਰ ਸਿੰਘ ਦੁੱਗਾ, ਕੇਵਲ ਕ੍ਰਿਸ਼ਨ ਗਰਗ ਮਿਊਸਪਲ ਕੌਂਸਲਰ, ਜਗਜੀਤ ਇੰਦਰ ਸਿੰਘ ਰਿਟਾ. ਡਿਪਟੀ ਡੀ.ਓ, ਪ੍ਰਵੀਨ ਬਾਂਸਲ ਚੇਅਰਮੈਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਐਸੋਸੀਏਸ਼ਨ, ਸਕੱਤਰ ਜਗਜੀਤ ਸਿੰਘ, ਸੱਤਦੇਵ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ, ਜਸਵੰਤ ਸਿੰਘ ਖਹਿਰਾ ਸੈਕਟਰੀ ਅਕਾਲ ਕਾਲਜ ਕੌਂਸਲ, ਸੁਖਦੀਪ ਕੌਰ ਪ੍ਰਿੰਸੀਪਲ ਅਕਾਲ ਕਾਲਜ ਆਫ ਐਜੂਕੇਸ਼ਨ, ਡਾਕਟਰ ਰਜੀਵ ਪੁਰੀ, ਡਾਕਟਰ ਪ੍ਰਵੀਨ ਕਾਂਸਲ, ਸ੍ਰੀਮਤੀ ਕੁਸਮ ਮਘਾਨ, ਸੁਖਦਰਸ਼ਨ ਸਿੰਘ ਰਿਟਾਇਰਡ ਪ੍ਰਿੰਸੀਪਲ, ਕੁਲਵੰਤ ਸਿੰਘ, ਮਾਸਟਰ ਜੱਗਾ ਸਿੰਘ, ਹਰਜੀਤ ਸਿੰਘ ਢੀਂਗਰਾ, ਮਨਜੀਤ ਇੰਦਰਾ ਕਹਾਣੀਕਾਰ, ਬੀਬੀ ਸਵਿੰਦਰ ਕੌਰ, ਕੁਲਵਿੰਦਰ ਕੌਰ ਢੀਂਗਰਾ ਆਦਿ ਨੇ ਹਾਜ਼ਰੀ ਲਗਵਾਈ।ਮੰਚ ਸੰਚਾਲਨ ਬਿਰਧ ਆਸ਼ਰਮ ਦੇ ਸਕੱਤਰ ਸੁਖਮਿੰਦਰ ਸਿੰਘ ਭੱਠਲ ਕੀਤਾ ਗਿਆ।ਪੇਸ਼ਕਾਰੀਆਂ ਵਾਲੇ ਬੱਚਿਆਂ, ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …