Sunday, September 8, 2024

ਜੇ. ਐਂਡ. ਕੇ ਟਾਈਗਰ ਸਵਰਾਸ਼ਟਰਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪੁੱਜੀ

PPN2612201406
ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਲਾਲ ਸੌਂਥ ਰਾਜਸਥਾਨ ਵਿਚ ਕਰਵਾਏ ਜਾ ਰਹੇ ਦੱਸਵੇਂ ਇੰਡੀਅਨ ਕ੍ਰਿਕਟ ਅਕੈਡਮੀ ਕੱਪ ਦੇ ਤੀਜੇ ਦਿਨ ਅੱਜ ਦਾ ਮੈਚ ਸਵਰਾਸ਼ਟਰਾ ਅਤੇ ਜੰਮੂ ਕਸ਼ਮੀਰ ਟਾਈਗਰ ਵਿਚਕਾਰ ਹੋਇਆ। ਜਿੱਥੇ ਪਹਿਲਾਂ ਟਾਸ ਜਿੱਤ ਕੇ ਸਵਰਾਸ਼ਟਰਾ ਨੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਜੇਐਂਡ ਕੇ ਟਾਈਗਰ ਨੇ ਨਿਰਧਾਰਿਤ 20 ਓਵਰਾਂ ਵਿਚ 152 ਦੌੜਾਂਬਣਾਈਆਂ। ਜਿਸ ਵਿਚ ਸਾਈਕ ਸਾਫ਼ਤ ਨੇ 24 ਗੇਂਦਾਂ ਖੇਡ ਕੇ 28 ਦੌੜਾਂ, ਰਾਸ਼ਨ ਨੇ 13 ਗੇਂਦਾਂ ਦਾ ਸਾਹਮਣਾ ਕਰਕੇ 28, ਆਸਿਫ਼ ਨੇ 33 ਗੇਦਾਂ ਖੇਡਦੇ ਹੋਏ 50 ਦੌੜਾਂ ਬਣਾਈਆਂ ਅਤੇ ਇਸ ਮੈਚ ਵਿਚ ਸਵਰਾਸ਼ਟਰਾ ਦੇ ਕੇਵਲ ਨੇ 3.5 ਓਵਰ ਕਰਕੇ 32 ਦੌੜਾਂ ਦਿੱਤੀਆਂ ਤੇ 4 ਵਿਕਟਾਂ ਦਿੱਤੀਆਂ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਵਰਾਸ਼ਟਰਾ ਦੀ ਟੀਮ 16 ਓਵਰਾਂ ਵਿਚ 89 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਿਸ ਵਿਚ ਸਵਰਾਸ਼ਟਰਾ ਦੇ ਕੇਵਲ ਨੇ 18 ਗੇਂਦਾਂ ਵਿਚ 28 ਦੌੜਾਂ ਅਤੇ ਰਾਹੁਲ ਸ਼ਰਮਾ ਨੇ 15 ਗੇਂਦਾਂ ਵਿਚ 18 ਦੌੜਾਂ ਬਣਾਈਆਂ। ਇਸ ਮੈਚ ਵਿਚ ਜੇਐਂਡਕੇ ਦੇ ਤਾਰਿਫ਼ ਨੇ ਆਪਣੇ ਨਿਰਧਾਰਿਤ 4 ਓਵਰਾਂ ਵਿਚ 18 ਦੌੜਾਂ ਦੇ ਕੇ 3 ਵਿਕਟਾਂ ਤੇ ਇਮਤਿਆਜ ਨੇ ਦੋ ਓਵਰਾਂ ਵਿਚ 11 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਜਾਕਿਰ ਨੇ 2 ਓਵਰਾਂ ਵਿਚ 10 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਇਸ ਤਰ੍ਹਾਂ ਜੇਐਂਡਕੇ ਸਵਾਰਸ਼ਟਰਾ ਨੂੰ ਹਰਾ ਕੇ ਮੈਚ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਜੇਐਂਡਕੇ ਟਾਈਗਰ ਨੇ ਸੈਮੀਫਾਈਨਲ ਵਿਚ ਪੁੱਜਣ ਦਾ ਰਸਤਾ ਸਾਫ਼ ਕਰ ਲਿਆ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply