Friday, November 22, 2024

ਕੰਪਨੀ ਬਾਗ, ਬੱਸ ਸਟੈਂਡ ਤੇ ਰਾਮ ਤਲਾਈ ਚੌਕ ਵਿਖੇ ਈ.ਵੀ ਚਾਰਜ਼ਿੰਗ ਸਟੇਸ਼ਨਾਂ ਦੀ ਸਥਾਪਨਾ ਸ਼ੁਰੂ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਘਣਸ਼ਿਆਮ ਥੋਰੀ ਨੇ ਹੈ ਕਿ ਈ-ਆਟੋ ਡਰਾਈਵਰਾਂ ਦੇ ਨਾਲ-ਨਾਲ ਪੁਰਾਣੇ ਡੀਜ਼ਲ ਆਟੋ ਡਰਾਈਵਰਾਂ ਲਈ ਇੱਕ ਵੱਡੀ ਖ਼ਬਰ ਹੈ, ਕਿਉਂਕਿ ਅਡਾਨੀ ਟੋਟਲ ਐਨਰਜੀਜ਼ ਦੁਆਰਾ ਤਿੰਨ ਸਾਈਟਾਂ ’ਤੇ ਈ.ਵੀ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਦਾ ਕੰਮ ਅੱਜ ਸ਼ੁਰੂ ਹੋ ਰਿਹਾ ਹੈ।ਇਹ ਸਾਈਟਾਂ ਕੰਪਨੀ ਬਾਗ, ਬੱਸ ਸਟੈਂਡ ਅਤੇ ਰਾਮ ਤਲਾਈ ਚੌਕ ਵਿੱਚ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਡਾਨੀ ਟੋਟਲ ਐਨਰਜੀਜ਼ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. (ਰਾਹੀ 1189 ਪ੍ਰੋਜੈਕਟ) ਵਿਚਕਾਰ 18 ਥਾਵਾਂ ’ਤੇ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਲਈ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਸਨ।ਉਨ੍ਹਾਂ ਦੱਸਿਆ ਕਿ ਇਹ ਈ.ਵੀ ਚਾਰਜ਼ਿੰਗ ਸਟੇਸ਼ਨ ਨਾਗਰਿਕਾਂ ਨੂੰ ਮਾਮੂਲੀ ਦਰਾਂ ’ਤੇ ਈ-ਆਟੋ ਦੇ ਨਾਲ-ਨਾਲ ਆਪਣੇ ਦੋ ਅਤੇ ਚਾਰ ਪਹੀਆ ਵਾਹਨਾਂ ਨੂੰ ਚਾਰਜ਼ ਕਰਨਗੇ ਅਤੇ 18 ਈ.ਵੀ ਚਾਰਜ਼ਿੰਗ ਸਟੇਸ਼ਨਾਂ ਦੀ ਸਥਾਪਨਾ ਤੋਂ ਬਾਅਦ, ਬਹੁਤ ਸਾਰੀਆਂ ਹੋਰ ਸਾਈਟਾਂ ਦੀ ਚੋਣ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਮਹੱਤਵਪੂਰਨ ਹਿੱਸਿਆਂ ਵਿੱਚ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਲਈ ਕੰਪਨੀ ਨੁੰ ਲੀਜ਼ ’ਤੇ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਹੀ ਪ੍ਰੋਜੈਕਟ ਦੀ ਪ੍ਰਗਤੀ ਪੂਰੇ ਜ਼ੋਰਾਂ ’ਤੇ ਹੈ।ਪੁਰਾਣੇ ਡੀਜ਼ਲ ਆਟੋ ਚਾਲਕ 31 ਦਸੰਬਰ 2023 ਤੋਂ ਪਹਿਲਾਂ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦੇ ਨਾਲ-ਨਾਲ ਹੋਰ ਸਮਾਜ ਭਲਾਈ ਸਕੀਮਾਂ ਦੇ ਲਾਭਾਂ ਦਾ ਲਾਭ ਲੈਣ ਲਈ ਆਪਣੀ ਪਸੰਦ ਦੇ ਈ-ਆਟੋ ਖਰੀਦਣ ਲਈ ਕੰਪਨੀ ਦੇ ਸ਼ੋਅ ਰੂਮਾਂ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਰਹੇ ਹਨ ।
ਇਸ ਮੌਕੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘ ਨੇ ਦੱਸਿਆ ਕਿ ‘ਰਾਹੀ’ 1189 ਪ੍ਰੋਜੈਕਟ ਦੇ ਤਹਿਤ ਈ-ਆਟੋਜ਼ ਦੀ ਵਿਕਰੀ ਵਿੱਚ ਵਾਧੇ ਦੇ ਮੱਦੇਨਜ਼ਰ ਸਬਸਿਡੀ ਬੰਦ ਕਰਨ ਦਾ ਫੈਸਲਾ ਕਰ ਰਹੀ ਹੈ।
ਇੰਸਟਾਲੇਸ਼ਨ ਸਮੇਂ ਰਾਕੇਸ਼ ਕੁਮਾਰ, ਅਡਾਨੀ ਟੋਟਲ ਐਨਰਜੀਜ਼ ਦੇ ਬਲਦੇਵ ਦੇ ਨਾਲ ਆਸ਼ੀਸ਼ ਕੁਮਾਰ, ਵਿਨੈ ਸ਼ਰਮਾ, ਭਾਨੂ ਸ਼ਰਮਾ ਅਤੇ ਸਾਹਿਬਦੀਪ ਸਿੰਘ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …