ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਸਰਕਾਰੀ ਹਾਈ ਸਮਾਰਟ ਸਕੂਲ ਕਿਲਾ ਭਰੀਆਂ ਵਿਖੇ ਭਾਰਤੀ ਗਣਿਤਕਾਰ ਸ੍ਰੀਨਿਵਾਸਾ ਰਾਮਾਨੁਜਨ ਦਾ ਜਨਮ ਦਿਨ ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ।ਗਣਿਤ ਦਿਵਸ ਸਬੰਧੀ ਗਾਇਡ ਅਧਿਆਪਕ ਸ੍ਰੀਮਤੀ ਪ੍ਰਿਸਕਾ ਅਤੇ ਹਰਪ੍ਰੀਤ ਸਿੰਘ ਵਲੋਂ ਗਣਿਤ ਵਿਸ਼ੇ ਨਾਲ ਸੰਬੰਧਿਤ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ।ਮੁੱਖ ਅਧਿਆਪਕਾ ਸ੍ਰੀਮਤੀ ਪੰਕਜ਼ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀ ਜਰੂਰਤ ਅਤੇ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਸਾਡੇ ਰੋਜ਼ਾਨਾ ਦੇ ਕੰਮ-ਕਾਜ, ਲੈਣ-ਦੇਣ, ਖ਼ਰੀਦਦਾਰੀ ਵਿੱਚ ਸਾਨੂੰ ਗਣਿਤ ਦੀ ਜਾਣਕਾਰੀ ਦੀ ਜਰੂਰਤ ਪੈਂਦੀ ਹੈ।ਗਣਿਤ ਵਿਸ਼ੇ ਨਾਲ ਸੰਬੰਧਿਤ ਰੰਗੋਲੀ, ਪੇਂਟਿੰਗ, ਭਾਸ਼ਣ, ਕੁਇਜ਼ ਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ।ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਗਣਿਤ ਵਿਸ਼ੇ ਨਾਲ ਸੰਬੰਧਿਤ ਬੋਲੀਆਂ, ਡਾਂਸ ਤੇ ਜਾਗੋ ਦੀ ਪੇਸ਼ਕਾਰੀ ਕੀਤੀ ਗਈ।ਕੁਇਜ਼ ਵਿੱਚ ਸਨਫਲਾਵਰ ਹਾਊਸ ਜੇਤੂ ਰਿਹਾ।ਵਿਦਿਆਰਥੀਆਂ ਨੇ ਰੌਚਕ ਢੰਗ ਨਾਲ ਹਿਸਾਬ ਵਿਸ਼ਾ ਸਿੱਖਦੇ ਹੋਏ ਪ੍ਰੋਗਰਾਮ ਦਾ ਆਨੰਦ ਮਾਣਿਆ।ਇਸ ਸਮੇਂ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …