ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਨਿਹੰਗਾਂ ਸਿੰਘਾਂ ਨੇ ਲੋਹੜੀ ਤਿਉਹਾਰ ਮਨਾਇਆ।ਅਗਨੀ ਨੂੰ ਤਿਲ ਰਿਊੜੀਆਂ, ਚਿੜਵੜੇ, ਗੁੜ ਆਦਿ ਭੇਟ ਕਰਕੇ ਖਾਲਸਾਈ ਜੈਕਾਰੇ ਗੁੰਜਾਏ ਗਏ।ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਇਤਿਹਾਸਕ ਪਰਿਪੇਖ ਸਬੰਧੀ ਬੋਲਦਿਆਂ ਕਿਹਾ ਕਿ ਲੋਹੜੀ ਸ਼ਬਦ ਮੂਲ ਰੂਪ ਵਿੱਚ ਤਿਲ ਅਤੇ ਰਿਊੜੀ ਦੇ ਸੁਮੇਲ ਤੋਂ ਬਣਿਆ ਹੈ।ਤਿਲੋੜੀ ਤੋਂ ਇਹ ਸ਼ਬਦ ਅੱਜ ਲੋਹੜੀ ਬਣ ਗਿਆ ਹੈ।ਉਨ੍ਹਾਂ ਕਿਹਾ ਇਸ ਦਾ ਦੂਜਾ ਪ੍ਰਸੰਗ ਲੋਕ ਗਾਇਕ ਦੁਲਾ ਭੱਟੀ ਨਾਲ ਜੁੜਿਆ ਹੈ।ਉਸ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਪੁੰਨ ਖੱਟਿਆ ਸੀ।ਉਸ ਨੇ ਕੁੜੀਆਂ ਨੂੰ ਸ਼ਗਨ ਵਜੋਂ ਸ਼ੱਕਰ ਪਾਈ ਸੀ।ਹੁਣ ਵੀ ਬੱਚੇ ਉਸ ਦੇ ਗੀਤ ਨੂੰ ਘਰ-ਘਰ ਗਾਉਂਦੇ ਹਨ।ਬਾਬਾ ਭਗਤ ਸਿੰਘ ਨੇ ਸੁਖ-ਸ਼ਾਂਤੀ ਤੇ ਚੜਦੀਕਲਾ ਦੀ ਅਰਦਾਸ ਕੀਤੀ।
ਇਸ ਸਮੇਂ ਪਰਮਜੀਤ ਸਿੰਘ ਬਾਜਵਾ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ, ਬਾਬਾ ਮੋਹਣ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਹਰਜਿੰਦਰ ਸਿੰਘ ਲਾਂਗਰੀ, ਬਾਬਾ ਸਰਵਣ ਸਿੰਘ, ਬਾਬਾ ਕੁਲਵੰਤ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …