ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਸਵਦੇਸ਼ ਦਰਸ਼ਨ ਦੇ ਦੂਜੇ ਪੜਾਅ ‘ਚ ਸਰਕਾਰ ਵਲੋਂ ਸੈਲਾਨੀਆਂ ਲਈ ਬਿਹਤਰ ਵਾਤਾਵਰਨ ਤੇ ਵਧੀਆ ਮੁੱਢਲਾ ਢਾਂਚਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਟਾਰੀ ਸਰਹੱਦ ‘ਤੇ 25 ਕਰੋੜ ਰੁਪਏ ਖਰਚ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਬੀ.ਐਸ.ਐਫ ਅਤੇ ਟੂਰਿਜ਼ਮ ਦੇ ਅਧਿਕਾਰੀਆਂ ਨਾਲ ਅਟਾਰੀ ਸਰਹੱਦ ਵਿਖੇ ਦੌਰਾ ਕਰਨ ਉਪਰੰਤ ਕੀਤਾ।ਥੋਰੀ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਅਟਾਰੀ ਸਰਹੱਦ ‘ਤੇ ਹੁੰਦੀ ਰੀਟਰੀਟ ਸੈਰਾਮਨੀ ਵੇਖਣ ਲਈ ਲੋਕ ਜਾਂਦੇ ਹਨ ਅਤੇ ਇਨਾਂ ਲੋਕਾਂ ਨੂੰ ਬਿਹਤਰ ਤੇ ਸੁਰੱਖਿਅਤ ਮਹੌਲ ਸਰਹੱਦ ‘ਤੇ ਮਿਲੇ।ਉਨਾਂ ਦੱਸਿਆ ਕਿ ਸਵਦੇਸ਼ ਦਰਸ਼ਨ ਤਹਿਤ ਅਟਾਰੀ ਸਰਹੱਦ ਵਿਖੇ ਸੈਲਾਨੀਆਂ ਦੀ ਸਹੂਲਤ ਲਈ ਬੈਠਣ ਦਾ ਪ੍ਰਬੰਧ, ਗਰਮੀ ਤੋਂ ਬਚਣ ਲਈ ਸ਼ੈਡ, ਪੱਖੇ ਅਤੇ ਵੀ.ਆਈ.ਪੀ ਗੇਟ ਸਕੈਨਰ ਵੀ ਲਗਾਏ ਜਾਣਗੇ।ਇਸ ਤੋਂ ਇਲਾਵਾ ਸੈਲਾਨੀਆਂ ਦੀ ਸੁਰੱਖਿਆ ਲਈ ਵੀ ਉਨਾਂ ਦੇ ਸਮਾਨ ਲਈ ਸਕੈਨਰਾਂ ਦਾ ਪ੍ਰਬੰਧ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਨਾਂ ਪ੍ਰੋਜੈਕਟਾਂ ਉਤੇ ਯੋਜਨਾਬੰਦੀ ਕਰਨ ਤੋਂ ਪਹਿਲਾਂ ਉਥੇ ਆਉਂਦੇ ਲੋਕਾਂ ਦੀਆਂ ਲੋੜਾਂ ਨੂੰ ਸਮਝਣ ਤੇ ਉਨਾਂ ਦੀ ਫੀਡਬੈਕ ਲੈਣ ਤਾਂ ਹੀ ਬਿਹਤ ਪ੍ਰੋਜੈਕਟ ਤਿਆਰ ਕੀਤਾ ਜਾ ਸਕਦਾ ਹੈ।ਉਨਾਂ ਇਸ ਮੌਕੇ ਬੀ.ਐਸ.ਐਫ ਅਧਿਕਾਰੀਆਂ ਕੋਲੋਂ ਫੀਡਬੈਕ ਲਈ ਅਤੇ ਯਕੀਨ ਦਿਵਾਇਆ ਕਿ ਉਹ ਸੁਰੱਖਿਆ ਹਾਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਬੀ.ਐਸ.ਐਫ ਕਮਾਂਡੈਂਟ ਏ.ਕੇ ਮਿਸ਼ਰਾ, ਕਮਾਂਡੈਂਟ ਪ੍ਰਦੀਪ ਕੁਮਾਰ, ਟੂਰਿਜ਼ਮ ਇੰਜੀਨੀਅਰ ਮੈਡਮ ਸਾਨਿਆ, ਟੂਰਿਜ਼ਮ ਅਫ਼ਸਰ ਯੋਗਰਾਜ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …