ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ) – ਖ਼ਾਲਸਾ ਬਲੱਡ ਡੋਨੇਟ ਯੂਨਿਟੀ (ਰਜਿ.) ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਵਲੋਂ ਆਪਣੇ ਪਿਤਾ ਜਥੇਦਾਰ ਮੁਖਤਿਆਰ ਸਿੰਘ ਦੀ ਯਾਦ ਵਿੱਚ ਸਾਲਾਨਾ ਖੂਨਦਾਨ ਕੈਂਪ ਸਥਾਨਕ ਸੁਲਤਾਨਵਿੰਡ ਸਥਿਤ ਗੁਰਦੁਆਰਾ ਤੂਤ ਸਾਹਿਬ ਵਿਖੇ ਲਗਾਇਆ ਗਿਆ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਖੂਨਦਾਨ ਨਾਲ ਲੋੜਵੰਦ ਮਰੀਜ਼ਾਂ ਦੀ ਮਦਦ ਹੋ ਸਕਦੀ ਹੈ।ਇਸ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫੀਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਦੀ ਟੀਮ ਕੈਂਪ ਵਿੱਚ ਉਚੇਚੇ ਤੌਰ ‘ਤੇ ਪਹੁੰਚੀ।
ਇਸ ਮੌਕੇ ਮੋਹਨ ਸਿੰਘ ਮਾੜੀ ਮੇਘਾ, ਬਲਜੀਤ ਸਿੰਘ ਡੇਅਰੀ ਵਾਲੇ, ਅਮਨਦੀਪ ਸਿੰਘ ਪ੍ਰਧਾਨ, ਹਰਜੀਤ ਸਿੰਘ, ਮਨਦੀਪ ਸਿੰਘ, ਰਮਨੀਕ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਪਰਮਿੰਦਰ ਸਿੰਘ ਬਤਰਾ, ਪ੍ਰਿਤਪਾਲ ਸਿੰਘ ਮਾਨ, ਅਰਵੀ ਮਹਿਤਾ, ਮੋਹਿਤ ਸ਼ਰਮਾ ਤੇ ਹੋਰ ਪਤਵੰਤੇ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …