ਭੀਖੀ, 19 ਫਰਵਰੀ (ਕਮਲ ਜ਼ਿੰਦਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਭੀਖੀ ਦੇ ਐਨ.ਐਸ.ਕਿਊ.ਐਫ ਤਹਿਤ ਵੋਕੇਸ਼ਨਲ ਸਿੱਖਿਆ ਹਾਸਲ ਕਰ ਰਹੇ
ਇਨਫਰਮੇਸ਼ਨ ਟੈਕਨੋਲਜੀ ਅਤੇ ਹੈਲਥ ਕੇਅਰ ਟ੍ਰੇਡ ਵਿਦਿਆਰਥੀਆਂ ਨੂੰ ਸਟੂਡੈਂਟ ਕਿੱਟਾਂ ਵੰਡੀਆਂ ਗਈਆਂ।ਪ੍ਰਿੰਸੀਸਲ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਅਜਿਹੀ ਸਿਖਲਾਈ ਲੈਣ ਵਾਲੇ ਵਿਦਿਆਰਥੀ ਇਹਨਾਂ ਕਿੱਟਾਂ ਨਾਲ ਆਪਣਾ ਕੰਮ ਸ਼ੁਰੂ ਕਰਕੇ ਸਵੈ-ਨਿਰਭਰ ਹੋ ਸਕਦੇ ਹਨ।ਉਨਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੇ ਕਿੱਤਾ ਮੁਖੀ ਕੋਰਸ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋ ਸਕਦੇ ਹਨ।ਇਸ ਮੌਕੇ ਐਸ.ਐਮ.ਸੀ ਕਮੇਟੀ ਚੇਅਰਮੈਨ ਰਾਜਬੀਰ ਕੌਰ, ਉਪ ਚੇਅਰਮੈਨ ਸੁਖਪ੍ਰੀਤ ਕੌਰ, ਕਾ. ਗੁਰਨਾਮ ਸਿੰਘ, ਅਧਿਆਪਕ ਸੱਤਪ੍ਰਤਾਪ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਅਭਿਸ਼ੇਕ ਬਾਂਸਲ, ਵਰਿੰਦਰ ਕੁਮਾਰ, ਦਲਜੀਤ ਕੌਰ ਤੇ ਪ੍ਰਭਜੋਤ ਕੌਰ ਮੌਜ਼ੂਦ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media